Skip to main content
King County logo

ਜਿਸ ਕਿਸੇ ਨੂੰ ਵੀ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਜਾਂਦਾ, ਉਸ ਵਾਸਤੇ, ਸਟੇਟ ਡਿਪਾਰਟਮੈਂਟ ਆਫ ਹੈਲਥ ਆਰਡਰ (ਅੰਗਰੇਜ਼ੀ ਵਿੱਚ) ਲਾਗੂ ਰਹਿੰਦਾ ਹੈ: ਜਿੰਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਟੀਕੇ ਨਹੀਂ ਲਗਾਏ ਜਾਂਦੇ, ਉਹਨਾਂ ਨੂੰ "ਕਿਸੇ ਵੀ ਅੰਦਰੂਨੀ ਜਨਤਕ ਸੈਟਿੰਗ ਵਿੱਚ ਮਾਸਕ ਪਹਿਨਣਾ ਜਾਰੀ ਰੱਖੋ ਜਾਂ ਜਦੋਂ ਬਾਹਰ ਹੁੰਦੇ ਹੋ ਅਤੇ ਦੂਜਿਆਂ ਤੋਂ ਛੇ ਫੁੱਟ ਭੌਤਿਕ ਦੂਰੀ ਨਹੀਂ ਬਣਾ ਸਕਦੇ.”

ਜਿੱਥੇ ਤੁਹਾਨੂੰ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਦੀ ਲੋੜ ਹੈ:
ਜਗ੍ਹਾ ਪੂਰੀ ਤਰ੍ਹਾਂ ਟੀਕਾਕਰਨ (ਵੈਕਸੀਨ ਲੜੀ ਪੂਰੀ ਕਰਨ ਦੇ ਦੋ ਹਫਤੇ ਬਾਅਦ) ਅੰਸ਼ਕ ਤੌਰ 'ਤੇ ਟੀਕਾਕਰਨ ਜਾਂ ਟੀਕੇ ਨਹੀਂ ਲਗਾਏ ਗਏ
ਭੀੜ-ਭੜੱਕੇ ਵਾਲਿਆਂ ਜਨਤਕ ਬਾਹਰੀਲਾਂ ਥਾਵਾਂ (ਬਾਹਰਲੇ ਸਮਾਗਮ, ਰੁਝੇਵਿਆਂ ਗਲੀਆਂ ਜਾਂ ਜਾਂ ਰਸਤੇ  
(ਜਦੋਂ ਛੇ ਫੁੱਟ ਦੀ ਦੂਰੀ ਬਣਾਈ ਨਹੀਂ ਰੱਖੀ ਜਾ ਸਕਦੀ)
ਅੰਦਰੂਨੀ ਜਨਤਕ ਸਥਾਨ, ਆਮ ਤੌਰ 'ਤੇ  
ਅੰਦਰੂਨੀ ਜਨਤਕ ਸਥਾਨ ਜਿੱਥੇ ਕਾਰੋਬਾਰੀ ਮਾਲਕ ਬੇਨਤੀ ਕਰਦੇ ਹਨ ਜਾਂ ਹਰ ਕਿਸੇ ਵਾਸਤੇ ਮਾਸਕ ਦੀ ਲੋੜ ਹੁੰਦੀ ਹੈ
ਹਸਪਤਾਲ, ਲੰਬੀ-ਅਵਧੀ ਦੇਖਭਾਲ, ਡਾਕਟਰ ਦੇ ਦਫਤਰ, ਸੁਧਾਰ ਦੀਆਂ ਸਹੂਲਤਾਂ, ਬੇਘਰੇ ਆਸਰਾ, ਸਕੂਲ, ਜਾਂ ਜਨਤਕ ਆਵਾਜਾਈ

ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕ ਆਪਣੀ ਮਰਜੀ ਨਾਲ ਮਾਸਕ ਪਹਿਨਣਾ ਜਾਰੀ ਰੱਖ ਸਕਦੇ ਹਨ , ਖਾਸ ਕਰਕੇ ਉਹਨਾਂ ਲੋਕਾਂ ਦੇ ਆਲੇ-ਦੁਆਲੇ ਜਿੰਨ੍ਹਾਂ ਨੂੰ ਟੀਕੇ ਨਹੀਂ ਲਗੇ, ਜਿਹਨਾ ਨੂੰ ਕੋਈ ਬਿਮਾਰੀ ਹੈ, ਜਾਂ ਉਹ ਬੱਚੇ ਜੋ ਅਜੇ ਤੱਕ ਟੀਕਾਕਰਨ ਵਾਸਤੇ ਯੋਗ ਨਹੀਂ ਹਨ। ਅਜੇ ਤੱਕ ਹਰਕਿਸੇ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ, ਜਿਸ ਵਿੱਚ 300,000 ਤੋਂ ਵੱਧ ਬੱਚੇ ਵੀ ਸ਼ਾਮਲ ਹਨ, ਇਸ ਲਈ ਹਰ ਕਿਸੇ ਨੂੰ ਰਾਜ ਦੇ ਮਾਸਕਿੰਗ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ CDC ਯਾਤਰਾ ਸੇਧਾਂ ਦੀ ਪਾਲਣਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC) ਨੇ ਹਾਲ ਹੀ ਵਿੱਚ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕਾਂ ਨੂੰ ਮਾਸਕ ਪਹਿਨਣਾ ਬੰਦ ਕਰਨ ਦੀ ਆਗਿਆ ਦੇਣ ਲਈ ਆਪਣੀ ਗਾਈਡੈਂਸ ਨੂੰ ਅੱਪਡੇਟ “ਅੰਗਰੇਜ਼ੀ ਵਿੱਚ” ਕੀਤਾ ਹੈ ਬਹੁਤ ਸਾਰੀਆਂ ਸੈਟਿੰਗਾਂ ਵਿੱਚ. ਸੀਡੀਸੀ ਦੇ (CDC) ਡਾਇਰੈਕਟਰ ਰੋਸ਼ੇਲ ਵਾਲਨਸਕੀ ਅਤੇ ਵਾਸ਼ਿੰਗਟਨ ਰਾਜ ਦੇ ਸਿਹਤ ਵਿਭਾਗ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਇਨਡੋਰ ਮਾਸਕ ਦੇ ਆਦੇਸ਼ਾਂ ਨੂੰ ਖਤਮ ਕਰਨ ਨੂੰ ਸਥਾਨਕ COVID-19 ਦਰਾਂ ਅਤੇ ਟੀਕਾਕਰਨ ਕਵਰੇਜ ਦਰਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਜੇ ਕਿੰਗ ਕਾਊਂਟੀ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਤੁਹਾਡੇ ਸਵਾਲ ਹਨ, ਤਾਂ ਕਿਰਪਾ ਕਰਕੇ ਕਿੰਗ ਕਾਊਂਟੀ COVID-19ਕਾਲ ਸੈਂਟਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ, ਸੋਮਵਾਰ - ਸ਼ੁੱਕਰਵਾਰ ਨੂੰ 206‑477‑3977 ਤੇ ਕਾਲ ਕਰੋ। ਭਾਸ਼ਾ ਸਹਾਇਤਾ ਉਪਲਬਧ ਹੈ.