Skip to main content
King County logo

Kent ਵਿੱਚ ਰਹਿੰਦੇ ਹੋ ਜਾਂ ਕੰਮ ਕਰਦੇ ਹੋ? ਤੁਸੀਂ Metro Vanpool ਲਈ ਮਹੀਨਾਵਾਰ $49 ਕਿਰਾਏ ਦੇ ਯੋਗ ਬਣ ਸਕਦੇ ਹੋ!*

Metro vanpool (ਵੈਨਪੂਲ) ਰਾਹੀਂ ਕੰਮ ’ਤੇ ਜਾਓ–ਇਹ ਤੁਹਾਡੇ ਲਈ ਕਿਫਾਇਤੀ, ਸਮਾਂ ਬਚਾਉਣ ਅਤੇ ਤਣਾਅ ਘਟਾਉਣ ਵਾਲਾ ਰਸਤਾ ਹੈ! ਗਰੁੱਪ ਮੈਂਬਰ ਵੈਨ ਚਲਾ ਕੇ, ਰੂਟਾਂ, ਕੰਮਕਾਜੀ ਘੰਟਿਆਂ ਅਤੇ ਪਿੱਕ-ਅੱਪ ਸਥਾਨਾਂ ਲਈ ਸਹਿਮਤੀ ਜਤਾ ਕੇ, ਵਾਹਨ ਵਿੱਚ ਸਫ਼ਰ ਸਾਂਝਾ ਕਰਦੇ ਹਨ। ਤੁਹਾਡੇ ਸਫ਼ਰ ਲਈ ਤੁਹਾਡੀ ਲੋੜ ਦੀ ਹਰ ਚੀਜ਼ ਸ਼ਾਮਲ ਹੈ: ਵੈਨ, ਗੈਸ, ਰੱਖ-ਰਖਾਅ, ਬੀਮਾ, ਸੜਕ ’ਤੇ ਲੋੜ ਪੈਣ ’ਤੇ ਸਹਾਇਤਾ, ਅਤੇ ਇੱਥੋਂ ਤੱਕ ਕਿ ਐਮਰਜੈਂਸੀ ਰਾਈਡ ਹੋਮ। ਤੁਹਾਡੇ ਗਰੁੱਪ ਵਿੱਚ ਜਿੰਨੇ ਜ਼ਿਆਦਾ ਯੋਗ ਡਰਾਈਵਰ ਹੋਣਗੇ, ਓਨਾ ਹੀ ਜ਼ਿਆਦਾ ਤੁਸੀਂ ਸਾਰੇ ਡਰਾਈਵਿੰਗ ਦੀ ਜ਼ਿੰਮੇਵਾਰੀ ਨੂੰ ਸਾਂਝਾ ਕਰ ਸਕਦੇ ਹੋ।

Metro ਤੁਹਾਡੀਆਂ ਸਫ਼ਰ ਦੀਆਂ ਇਹਨਾਂ ਲੋੜਾਂ ਨੂੰ ਪੂਰੀ ਕਰਦੀ ਹੈ:
ਕੰਮ ਤੱਕ/ਤੋਂ ਜਾਂ ਕਿਸੇ ਆਵਾਜਾਈ ਥਾਂ ਤੱਕ/ਤੋਂ ਕਨੈਕਟ ਕਰਦੀ ਹੈ

"ਵੈਨਪੂਲਰ ਦਾ ਹਿੱਸਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਆਪਣੇ ਵਾਹਨ ਦੀ ਸੰਭਾਲ ਬਣੀ ਰਹਿੰਦੀ ਹੈ ਅਤੇ ਤੁਸੀਂ ਆਪਣੇ ਆਲੇ ਦੁਆਲੇ ਦੇ ਹੋਰਾਂ ਲੋਕਾਂ ਦੇ ਸਾਥ ਦਾ ਆਨੰਦ ਲੈਂਦੇ ਹੋਏ ਗੈਸ ਦੀ ਬਚਤ ਕਰਦੇ ਹੋ। ਸਾਡੇ ਵਿੱਚੋਂ ਕੁਝ ਘਰ ਦੇ ਰਸਤੇ ਦੌਰਾਨ ਗੱਪਸ਼ਪ ਕਰਦੇ ਹਨ ਅਤੇ ਕੁਝ ਝਪਕੀ ਵੀ ਲੈ ਸਕਦੇ ਹਨ।"

ਜੌਨ - ਗਰੁੱਪ 6177

ਵੈਨਪੂਲਿੰਗ ਬਾਰੇ

ਵੈਨਪੁਲਿੰਗ ਵੈਨਪੁਲਿੰਗ ਮੁਸਾਫ਼ਿਰਾਂ ਦਾ ਨਿਯਮਿਤ ਤੌਰ 'ਤੇ ਸਫ਼ਰ ਕਰਨ ਵਾਲਾ ਗਰੁੱਪ ਹੁੰਦਾ ਹੈ ਜੋ ਵੈਨ ਫੜਨ ਦੀ ਸਮਾਨ ਥਾਂ, ਕੰਮਕਾਜੀ ਥਾਂ, ਅਤੇ ਕੰਮ ਦੀ ਸਮਾਂ-ਸਾਰਣੀ ਨੂੰ ਸਾਂਝਾ ਕਰਦੇ ਹਨ। ਵੈਨਪੂਲਿੰਗ ਦੇ ਨਾਲ, ਮੁਸਾਫ਼ਿਰ ਵਾਹਨ, ਡਰਾਈਵਿੰਗ ਦੀਆਂ ਜ਼ਿੰਮੇਵਾਰੀਆਂ ਅਤੇ ਘੱਟ ਮਹੀਨਾਵਾਰ ਕਿਰਾਏ ਨੂੰ ਸਾਂਝਾ ਕਰਦੇ ਹਨ, ਅਤੇ Metro ਕੰਮ 'ਤੇ ਜਾਣ ਲਈ ਵਾਹਨ ਅਤੇ ਹੋਰ ਸਭ ਕੁਝ ਸਪਲਾਈ ਕਰਦੀ ਹੈ। ਭਾਗੀਦਾਰ ਡਰਾਈਵਿੰਗ ਦੀ ਭੂਮਿਕਾ ਨੂੰ ਸਾਂਝਾ ਕਰਦੇ ਹਨ, Metro ਨੂੰ ਮਹੀਨਾਵਾਰ ਰਿਪੋਰਟਾਂ ਅਤੇ ਕਿਰਾਏ ਜਮ੍ਹਾ ਕਰਵਾਉਂਦੇ ਹਨ ਅਤੇ ਆਪਣੇ ਗਰੁੱਪ ਦੇ ਲੌਜਿਸਟਿਕਸ ਜਿਵੇਂ ਕਿ ਵੈਨ ਫੜਨ ਦਾ ਸਮਾਂ ਅਤੇ ਕੰਮ ਦੇ ਰੂਟ ਦਾ ਤਾਲਮੇਲ ਬਣਾਉਂਦੇ ਹਨ। ਇਹ ਮਹੀਨਾਵਾਰ ਕਿਰਾਇਆ ਵੈਨ, ਗੈਸ, ਰੱਖ-ਰਖਾਅ, ਬੀਮਾ, ਸੜਕ ’ਤੇ ਲੋੜ ਪੈਣ ’ਤੇ ਸਹਾਇਤਾ ਅਤੇ ਐਮਰਜੈਂਸੀ ਰਾਈਡ ਹੋਮ ਪ੍ਰੋਗਰਾਮ ਨੂੰ ਕਵਰ ਕਰਦਾ ਹੈ।

ਸਿਰਫ਼ ਤੱਕ/ਤੋਂ ਇੱਕ ਆਵਾਜਾਈ ਕਨੈਕਸ਼ਨ ਦੀ ਲੋੜ ਹੈ?

ਤੁਹਾਡੇ ਲਈ ਪਹਿਲੇ/ਆਖਰੀ ਮੀਲ ਦੇ ਸਫ਼ਰ ਲਈ, Vanshareਪੂਰੀ ਤਰ੍ਹਾਂ ਸਹੀ ਰਹੇਗਾ ਮੁਕਾਬਲਤਨ ਹੋਰ ਤਰ੍ਹਾਂ ਦੀ ਆਵਾਜਾਈ ਦੇ ਜਿਵੇਂ ਕਿ Sounder ਟ੍ਰੇਨ, Link ਲਾਈਟ ਰੇਲ, ਬੱਸਾਂ ਜਾਂ Washington State ਦੀ ਕਿਸ਼ਤੀ।

ਸ਼ਾਮਲ ਹੋਣ ਤੋਂ ਪਹਿਲਾਂ vanpool ਨੂੰ ਅਜ਼ਮਾ ਕੇ ਦੇਖੋ।

ਸ਼ਾਮਲ ਹੋਣ ਤੋਂ ਪਹਿਲਾਂ ਮੌਜੂਦਾ Metro Vanpool ਦੇ ਸਫ਼ਰ ਨੂੰ ਅਜ਼ਮਾ ਕੇ ਦੇਖਣਾ ਚਾਹੁੰਦੇ ਹੋ? ਤੁਸੀਂ Metro Vanpool ਵਿੱਚ ਇਹ ਸਮਝਣ ਲਈ 3 ਵਾਰ ਤੱਕ ਦਾ ਮੁਫ਼ਤ ਸਫ਼ਰ ਕਰ ਸਕਦੇ ਹੋ ਕਿ ਕੀ ਇਹ ਤੁਹਾਡੇ ਲਈ ਸਹੀ ਹੈ - ਸਾਡਾ ਟਿਕਟ-2-ਰਾਈਡ ਫਾਰਮ ਤੁਹਾਨੂੰ ਦੱਸਦਾ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

ਪਾਇਲਟ ਯੋਗਤਾ

**$49 ਮਹਿਨਾਵਾਰ Metro vanpool ਕਿਰਾਏ ਲਈ ਯੋਗ ਹੋਣ ਲਈ ਮੁਸਾਫ਼ਿਰਾਂ ਦਾ Kent, WA ਵਿੱਚ ਰਹਿਣਾ ਜਾਂ ਕੰਮ ਕਰਨਾ ਲਾਜ਼ਮੀ ਹੈ ਅਤੇ ਉਹ ਪ੍ਰਤੀ ਘੰਟਾ $25 ਜਾਂ ਇਸ ਤੋਂ ਘੱਟ ਕਮਾਉਂਦੇ ਹੋਣ। ਭਾਗੀਦਾਰਾਂ ਲਈ Kent Vanpool Reduced Fare Pilot form, ਪ੍ਰੋਗਰਾਮ ਐਪਲੀਕੇਸ਼ਨ ਨੂੰ ਪੂਰਾ ਕਰਨਾ ਅਤੇ ਪ੍ਰੋਗਰਾਮ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨਾ ਅਤੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਭਾਗੀਦਾਰਾਂ ਦਾ $49 ਮਹੀਨਾਵਾਰ ਕਿਰਾਇਆ ਇਹ ਸਭ ਨੂੰ ਕਵਰ ਕਰਦਾ ਹੈ - ਵੈਨ, ਫਿਊਲ, ਬੀਮਾ, ਰੱਖ-ਰਖਾਅ ਅਤੇ ਹੋਰ ਬਹੁਤ ਕੁਝ। Kent Vanpool Reduced Fare Pilot ਅਪ੍ਰੈਲ 2023 ਦੇ ਅੰਤ ਤੱਕ ਜਾਂ ਸਪਲਾਈ ਖ਼ਤਮ ਹੋਣ ਤੱਕ ਉਪਲਬਧ ਰਹੇਗਾ। Vanpool ਪਾਇਲਟ ਦੇ ਭਾਗੀਦਾਰਾਂ ਨੂੰ ਸਾਲ ਭਰ ਇੱਕੋ ਕਿਰਾਏ ਦੀ ਪੇਸ਼ਕਸ਼ ਪ੍ਰਾਪਤ ਕਰਨਾ ਜਾਰੀ ਰੱਖਣ ਲਈ, ਆਪਣੀ ਆਮਦਨੀ ਯੋਗਤਾ ਦੀ ਦੁਬਾਰਾ-ਪੁਸ਼ਟੀ ਕਰਵਾਉਣ ਲਈ ਵੀ ਕਿਹਾ ਜਾ ਸਕਦਾ ਹੈ। ਪਾਇਲਟ ਪ੍ਰੋਜੈਕਟ ਟੀਮ Vanpool ਦੀ ਘਟਾਈ ਗਈ ਕੀਮਤ ਨੂੰ ਜਾਰੀ ਰੱਖਣ ਲਈ ਵਧੀਕ ਫੰਡ ਦੀ ਉਪਲਬਧਤਾ ਦਾ ਮੁਲਾਂਕਣ ਅਤੇ ਪੁਸ਼ਟੀ ਕਰੇਗੀ।

Kent ਵਿੱਚ ਰਹਿੰਦੇ ਹੋ ਜਾਂ ਕੰਮ ਕਰਦੇ ਹੋ ਅਤੇ ਆਮਦਨ ਯੋਗਤਾਵਾਂ ਨੂੰ ਪੂਰਾ ਨਹੀਂ ਕਰਦੇ? ਤੁਸੀਂ ਅਜੇ ਵੀ, ਘੱਟ ਮਹਿਨਵਾਰ ਕਿਰਾਏ 'ਤੇ vanpool ਦੀ ਵਰਤੋਂ ਸ਼ੁਰੂ ਕਰ ਸਕਦੇ ਹੋ ਜਾਂ ਇਸ ਵਿੱਚ ਸ਼ਾਮਲ ਹੋ ਸਕਦੇ ਹੋ। ਕਿਰਪਾ ਕਰਕੇ ਕੀਮਤਾਂ ਨੂੰ ਦੇਖਣ ਲਈ ਸਾਡੇ ਕਿਰਾਏ ਵਾਲੇ ਪੰਨਿਆਂ 'ਤੇ ਜਾਓ, ਸਾਨੂੰ vanpool@kingcounty.gov 'ਤੇ ਈਮੇਲ ਕਰੋ ਜਾਂ ਹੋਰ ਜਾਣਕਾਰੀ ਲਈ 206-625-4500 'ਤੇ ਕਾਲ ਕਰੋ।

King County Metro Vanpool ਦੀ ਵਰਤੋਂ ਸ਼ੁਰੂ ਕਰੋ


ਸ਼ੁਰੂ ਕਰਨ ਦੇ ਤਰੀਕੇ

  1. ਸਮਾਨ ਸਫ਼ਰ ਵਾਲੇ ਸਹਿ-ਕਰਮਚਾਰੀਆਂ ਜਾਂ ਗੁਆਂਢੀਆਂ ਨੂੰ ਭਰਤੀ ਕਰੋ। ਤੁਹਾਡੇ ਗਰੁੱਪ ਵਿੱਚ ਘੱਟੋ-ਘੱਟ 3 ਮੁਸਾਫ਼ਿਰ ਅਤੇ 2 ਡਰਾਈਵਰ ਹੋਣੇ ਚਾਹੀਦੇ ਹਨ ਅਤੇ ਮਹੀਨਾਵਾਰ ਰਿਪੋਰਟਾਂ ਪੂਰੀਆਂ ਕਰਨ ਅਤੇ ਕਿਰਾਏ ਇਕੱਠੇ ਕਰਨ ਲਈ ਵੀ ਕਿਸੇ ਵਿਅਕਤੀ ਦੀ ਲੋੜ ਹੋਵੇਗੀ - ਨਾਲ ਹੀ ਗਰੁੱਪ ਨਾਲ ਤਾਲਮੇਲ ਕਰਨ ਵਾਲੇ ਇੱਕ ਵਿਅਕਤੀ ਦੀ ਲੋੜ ਹੋਵੇਗੀ।
  2. ਸਮਾਨ ਸਫ਼ਰ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਜਾਣਦੇ? ਹੋਰ ਮੁਸਾਫ਼ਿਰਾਂ ਲਈ www.RideshareOnline.com t’ਤੇ ਖੋਜ ਕਰੋ, ਜੋ ਮੁਫ਼ਤ ਖੇਤਰੀ, ਸਾਂਝੇ ਸਫਰ ਲਈ ਮੇਲ ਕਰਵਾਉਣ ਵਾਲਾ ਮੰਚ ਹੈ।
  3. ਗਰੁੱਪ ਵੇਰਵਿਆਂ ਜਿਵੇਂ ਕਿ ਪਾਰਕਿੰਗ, ਵੈਨ ਫੜਨ ਦਾ ਸਥਾਨ, ਰੂਟ, ਕੰਮ ਦੀ ਸਮਾਂ-ਸਾਰਣੀ, ਆਦਿ ਨਾਲ ਸਹਿਮਤ ਹੋਵੋ।
  4. $49 Metro Vanpool ਕਿਰਾਏ ਲਈ ਅਰਜ਼ੀ ਦੇਣ ਵਾਲੇ ਸਾਰੇ ਭਾਗੀਦਾਰ, ਇੱਥੇ ਪਾਇਲਟ ਅਰਜ਼ੀ (ਅੰਗਰੇਜ਼ੀ ਵਿੱਚ) ਜਮ੍ਹਾ ਕਰੋ।
  5. 5. ਕੀ ਤੁਸੀਂ ਗਰੁੱਪ ਨਾਲ ਤਾਲਮੇਲ ਕਰ ਰਹੇ ਹੋ? ਆਪਣੀ ਗਰੁੱਪ ਜਾਣਕਾਰੀ ਇਕੱਤਰ ਕਰਕੇ ਦਰਜ ਕਰਨ ਲਈ, ਇਸ ਸੁਵਿਧਾਜਨਕ ਵਰਕਸ਼ੀਟ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ ਅਤੇ Metro ਟੀਮ ਅਗਲੇ ਕਦਮਾਂ 'ਤੇ ਤੁਹਾਡਾ ਫੋਲੋ ਅੱਪ ਕਰੇਗੀ।

Metro Vanpool program fare schedules

Effective 10-1-19

What's included in your monthly fares?

Fuel, maintenance, insurance, 24-hour Emergency Roadside Assistance, Guaranteed Ride Home and toll-free roadways!

Questions? If you have fare-related questions, or need assistance calculating your fares, please have your van's bookkeeper contact your assigned Accounting Rideshare Service Rep. For recruiting questions or other support, contact King County's Commuter Van Program via email.

Please note: Fares resumed Oct. 1, 2020. Groups who are parked and not commuting may not drive the van, are not allowed personal use, excess miles and/or driver bonus miles at any time. Any driving must be for commute purposes and is charged at the full monthly rate.

Not sure who your Accounting Representative is? Please call anyone listed below for help or a referral.

Loading

Contact us

联系我们

ਸਾਡੇ ਨਾਲ ਸੰਪਰਕ ਕਰੋ

Contáctenos

Зв’язатися з нами

Liên Hệ với Chúng Tôi

Local Calls: 206-625-4500
WA Relay: 711
Fax: 206-684-2166

本地电话: 206-625-4500
WA Relay: 711
传真: 206-684-2166

Llamadas locales: 206-625-4500
WA Relay: 711
Fax: 206-684-2166

ਸਥਾਨਕ ਕਾਲਾਂ: 206-625-4500
WA Relay: 711
ਫੈਕਸ: 206-684-2166

Місцевий номер телефону: 206-625-4500
WA Relay: 711
Факс: 206-684-2166

Điện Thoại Nội Vùng: 206-625-4500
WA Relay: 711
Fax: 206-684-2166

Send a comment 发送评论 Enviar un comentario ਇੱਕ ਟਿੱਪਣੀ ਭੇਜੋ Надішліть коментар Gửi bình luận

Mailing Address:
Rideshare Operations
KSC-TR-0812
201 S Jackson St
Seattle, WA 98104-0770

邮寄地址:
Rideshare Operations
KSC-TR-0812
201 S Jackson St
Seattle, WA 98104-0770

Dirección postal:
Rideshare Operations
KSC-TR-0812
201 S Jackson St
Seattle, WA 98104-0770

ਈਮੇਲ ਪਤਾ:
Rideshare Operations
KSC-TR-0812
201 S Jackson St
Seattle, WA 98104-0770

Адреса електронної пошти:
Rideshare Operations
KSC-TR-0812
201 S Jackson St
Seattle, WA 98104-0770

Địa Chỉ Nhận Thư:
Rideshare Operations
KSC-TR-0812
201 S Jackson St
Seattle, WA 98104-0770


Translation disclaimer