Metro Flex
Metro Flex ਤਹਾਡੀ ਆਨ-ਡਿਮਾਂਡ ਗੁਆਂਢੀ ਆਵਾਜਾਈ ਸੇਵਾ ਹੈ। ਇੱਕ ਸਧਾਰਨ ਐਪ ਨਾਲ—ਅਤੇ ਸਿਰਫ਼ ਕੁਝ ਟੈਪਾਂ ਨਾਲ—ਤੁਸੀਂ ਸੇਵਾ ਖੇਤਰ ਵਿੱਚ ਕਿਤੇ ਵੀ ਰਾਈਡ ਕਰ ਸਕਦੇ ਹੋ, ਉਹ ਵੀ ਬੱਸ ਦੀ ਟ੍ਰਿਪ ਜਿੰਨੇ ਖਰਚੇ 'ਤੇ। Metro Flex ਤੁਹਾਡੇ ਹੱਥਾਂ ਵਿੱਚ ਇੱਕ ਸੁਵਿਧਾਜਨਕ, ਤੇਜ਼, ਕਿਫਾਇਤੀ ਆਵਾਜਾਈ ਹੈ।
Metro Flex ਕੀ ਹੈ
Metro Flex ਤਹਾਡੀ ਆਨ-ਡਿਮਾਂਡ ਗੁਆਂਢੀ ਆਵਾਜਾਈ ਸੇਵਾ ਹੈ। ਇੱਕ ਸਧਾਰਨ ਐਪ ਨਾਲ—ਅਤੇ ਸਿਰਫ਼ ਕੁਝ ਟੈਪਾਂ ਨਾਲ—ਤੁਸੀਂ ਸੇਵਾ ਖੇਤਰ ਵਿੱਚ ਕਿਤੇ ਵੀ ਰਾਈਡ ਕਰ ਸਕਦੇ ਹੋ, ਉਹ ਵੀ ਬੱਸ ਦੀ ਟ੍ਰਿਪ ਜਿੰਨੇ ਖਰਚੇ 'ਤੇ। Metro Flex ਤੁਹਾਡੇ ਹੱਥਾਂ ਵਿੱਚ ਇੱਕ ਸੁਵਿਧਾਜਨਕ, ਤੇਜ਼, ਕਿਫਾਇਤੀ ਆਵਾਜਾਈ ਹੈ।
- ਸੁਵਿਧਾਜਨਕ
Metro Flex ਨੂੰ ਇਹ ਦੱਸਣ ਲਈ ਆਪਣੇ ਫ਼ੋਨ ਦੀ ਵਰਤੋਂ ਕਰੋ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਤੁਹਾਨੂੰ ਥੋੜੀ ਦੂਰੀ 'ਤੇ ਨੇੜਲਾ ਪਿਕਅੱਪ ਟਿਕਾਣਾ ਮਿਲੇਗਾ। - ਤੇਜ਼
ਆਪਣੀ ਰਾਈਡ ਦੀ ਬੁਕਿੰਗ ਕਰਨੀ ਤੇਜ਼ ਅਤੇ ਆਸਾਨ ਹੈ! ਐਪ ਤੁਹਾਨੂੰ ਤੁਹਾਡੇ Metro Flex ਵਾਹਨ ਲਈ ਅਨੁਮਾਨਤ ਪਹੁੰਚਣ ਦਾ ਸਮਾਂ ਭੇਜੇਗੀ। - ਕਿਫਾਇਤੀ
Metro ਬੱਸ ਦੀ ਟ੍ਰਿਪ ਦੇ ਬਰਾਬਰ ਖਰਚੇ 'ਤੇ Metro Flex ਦੀ ਰਾਈਡ ਕਰੋ। ਅਤੇ ਆਪਣੇ ORCA ਕਾਰਡ ਨਾਲ, ਤੁਸੀਂ ਬੱਸ, Sound Transit Link ਲਾਈਟ ਰੇਲ ਜਾਂ Sounder ਤੋਂ ਮੁਫ਼ਤ ਵਿੱਚ ਟ੍ਰਾਂਸਫਰ ਕਰ ਸਕਦੇ ਹੋ। - ਯਾਤਰਾ ਵਿਕਲਪ ਸੂਚਨਾਵਾਂ ਸ਼ਾਮਲ ਹੈ।
ਨਵੀਂ ਐਪ ਹਮੇਸ਼ਾ ਤੁਹਾਡੇ ਪਿਕਅੱਪ ਅਤੇ ਡਰਾਪ-ਆਫ ਪੁਆਇੰਟਾਂ ਦੇ ਆਧਾਰ 'ਤੇ ਤੁਹਾਡੇ ਸਭ ਤੋਂ ਵਧੀਆ ਆਵਾਜਾਈ ਵਿਕਲਪਾਂ ਨੂੰ ਸੂਚੀਬੱਧ ਕਰੇਗੀ - ਭਾਵੇਂ ਇਹ Metro Flex ਰਾਈਡ ਹੋਵੇ, ਬੱਸ ਦੀ ਸਵਾਰੀ ਹੋਵੇ ਜਾਂ ਕੋਈ ਹੋਰ ਆਵਾਜਾਈ ਸੇਵਾ।
Metro Flex ਐਪ ਡਾਊਨਲੋਡ ਕਰੋ
Metro Flex ਛੁੱਟੀਆਂ ਦੀ ਸਮਾਂ ਸਾਰਣੀ
Metro Flex ਨਵੇਂ ਸਾਲ ਦੇ ਦਿਨ, ਮੈਮੋਰੀਅਲ ਦਿਵਸ, ਸੁਤੰਤਰਤਾ ਦਿਵਸ, ਲੇਬਰ ਦਿਹਾੜਾ, ਥੈਂਕਸਗਿਵਿੰਗ ਡੇ, ਅਤੇ ਕ੍ਰਿਸਮਿਸ ਡੇ ਮੌਕੇ 'ਤੇ ਐਤਵਾਰ ਦੀ ਸੇਵਾ ਸਮਾਂ-ਸਾਰਣੀ 'ਤੇ ਕੰਮ ਕਰਦਾ ਹੈ।
ਰਾਈਡ ਕਿਵੇਂ ਕਰਨੀ ਹੈ
ਜਦੋਂ ਤੁਸੀਂ Metro Flex ਐਪ ਨਾਲ ਆਪਣੀ ਰਾਈਡ ਬੁੱਕ ਕਰਦੇ ਹੋ, ਤਾਂ ਤੁਹਾਨੂੰ ਯਾਤਰਾ ਦੀ ਸਭ ਤੋਂ ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਵਿੱਚ ਲਾਈਵ ਵਾਹਨ ਟਰੈਕਿੰਗ ਅਤੇ ਹੋਰ ਆਵਾਜਾਈ ਵਿਕਲਪਾਂ ਦੀ ਸੂਚੀ ਸ਼ਾਮਲ ਹੈ।
ਐਪ ਵਿੱਚ
- ਐਪ ਨੂੰ ਡਾਉਨਲੋਡ ਕਰੋ ਅਤੇ ਆਪਣੀ ਪ੍ਰੋਫਾਈਲ ਸੈਟ ਅਪ ਕਰੋ। ਕਿਸੇ ਵੀ ਗਤੀਸ਼ੀਲਤਾ ਦੀਆਂ ਜ਼ਰੂਰਤਾਂ ਜਾਂ ਵਿਸ਼ੇਸ਼ ਕਿਰਾਏ ਨੂੰ ਦਰਸਾਉਣ ਲਈ ਆਪਣੀ "ਭੁਗਤਾਨ ਕਿਸਮ" (payment type) ਅਤੇ ਫਿਰ "ਕਿਰਾਇਆ/ਸੇਵਾ ਕਿਸਮ" (fare/service type) ਚੁਣੋ।
- ਤੁਹਾਡੇ ਅਤੇ 4 ਹੋਰ ਯਾਤਰੀਆਂ ਤੱਕ ਰਾਈਡ ਦੀ ਬੇਨਤੀ ਕਰਨ ਲਈ ਐਪ ਖੋਲ੍ਹੋ।
- ਤੁਹਾਨੂੰ ਪਹੁੰਚਣ ਦਾ ਸਮਾਂ ਅਤੇ ਨਜ਼ਦੀਕੀ ਪਿਕਅੱਪ ਟਿਕਾਣਾ ਪ੍ਰਾਪਤ ਹੋਵੇਗਾ—ਪਿਕਅੱਪ ਅਤੇ ਡ੍ਰਾਪ-ਆਫ 'ਤੇ ਪਹੁੰਚਣ ਲਈ ਥੋੜ੍ਹਾ ਜਿਹਾ ਤੁਰਨ ਦੀ ਲੋੜ ਹੋ ਸਕਦੀ ਹੈ।
ਜੇਕਰ ਤੁਹਾਡੀਆਂ ਕੋਈ ਗਤੀਸ਼ੀਲਤਾ ਬਾਰੇ ਲੋੜਾਂ ਹਨ ਜਿਨ੍ਹਾਂ ਲਈ ਵ੍ਹੀਲਚੇਅਰ-ਪਹੁੰਚਯੋਗ ਵਾਹਨ ਦੀ ਲੋੜ ਹੈ, ਤਾਂ ਇਸ ਜਾਣਕਾਰੀ ਨੂੰ ਆਪਣੇ Metro Flex ਪ੍ਰੋਫਾਈਲ ਵਿੱਚ ਸ਼ਾਮਲ ਕਰੋ। ਇੱਕ ਪਹੁੰਚਯੋਗ ਵਾਹਨ ਫਿਰ ਤੁਹਾਡੀਆਂ ਸਾਰੀਆਂ ਰਾਈਡਾਂ ਵਾਸਤੇ ਤੁਹਾਡੇ ਲਈ ਸਵੈਚਲਿਤ ਤੌਰ 'ਤੇ ਨਿਰਧਾਰਤ ਕੀਤਾ ਜਾਵੇਗਾ ਅਤੇ ਬਿਲਕੁਲ ਤੁਰਨ ਦੀ ਲੋੜ ਨਹੀਂ ਹੋਵੇਗੀ।
ਫ਼ੋਨ ਰਾਹੀਂ
- 206-258-7739 'ਤੇ ਗਾਹਕ ਸੇਵਾ ਨੂੰ ਕਾਲ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ।
- ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਗਤੀਸ਼ੀਲਤਾ ਲੋੜਾਂ, ਅਤੇ ਤੁਸੀਂ ਆਪਣਾ ਕਿਰਾਇਆ ਕਿਵੇਂ ਅਦਾ ਕਰੋਗੇ, ਇਸ ਬਾਰੇ ਜਾਣਕਾਰੀ ਪ੍ਰਦਾਨ ਕਰੋ।
- ਤੁਹਾਡਾ ਏਜੰਟ ਤੁਹਾਡੀ ਯਾਤਰਾ ਦੇ ਵੇਰਵੇ ਪ੍ਰਦਾਨ ਕਰੇਗਾ, ਜਿਸ ਵਿੱਚ ਪਹੁੰਚਣ ਦਾ ਸਮਾਂ ਅਤੇ ਤੁਹਾਡੇ ਡ੍ਰਾਈਵਰ ਨੂੰ ਕਿੱਥੇ ਮਿਲਣਾ ਹੈ, ਸ਼ਾਮਲ ਹੋਵੇਗਾ।
ਆਨਲਾਈਨ
- ਆਪਣਾ ਖਾਤਾ ਬਣਾਉਣ ਅਤੇ/ਜਾਂ ਲਾਗ ਇਨ ਕਰਨ ਲਈ metroflex.app.ridewithvia.com 'ਤੇ ਜਾਓ।
- ਆਪਣਾ ਸ਼ੁਰੂਆਤੀ ਅਤੇ ਸਮਾਪਤੀ ਸਥਾਨ ਦਰਜ ਕਰੋ, ਸਥਾਨਾਂ ਦੀ ਪੁਸ਼ਟੀ ਕਰੋ (ਜਾਂ ਮੈਪ 'ਤੇ ਡਬਲ ਕਲਿੱਕ ਕਰੋ)।
- ਕਿਸੇ ਵੀ ਗਤੀਸ਼ੀਲਤਾ ਦੀਆਂ ਲੋੜਾਂ ਅਤੇ/ਜਾਂ "1 ਯਾਤਰੀ" (1 Passenger) ਡਰਾਪ ਡਾਊਨ ਦੇ ਅਧੀਨ ਵਾਧੂ ਯਾਤਰੀਆਂ ਨੂੰ ਦਰਸਾਓ।
- ਯਾਤਰਾ ਦੇ ਵਿਕਲਪਾਂ ਦੀ ਸਮੀਖਿਆ ਕਰੋ ਅਤੇ "ਮੇਰੀ ਰਾਈਡ ਬੁੱਕ ਕਰੋ" (book my ride) ਨੂੰ ਚੁਣੋ।
- ਤੁਹਾਡਾ ਏਜੰਟ ਤੁਹਾਡੀ ਯਾਤਰਾ ਦੇ ਵੇਰਵੇ ਪ੍ਰਦਾਨ ਕਰੇਗਾ, ਜਿਸ ਵਿੱਚ ਪਹੁੰਚਣ ਦਾ ਸਮਾਂ ਅਤੇ ਤੁਹਾਡੇ ਡ੍ਰਾਈਵਰ ਨੂੰ ਕਿੱਥੇ ਮਿਲਣਾ ਹੈ, ਸ਼ਾਮਲ ਹੋਵੇਗਾ।
ਕਿਰਾਏ ਅਤੇ ਭੁਗਤਾਨ
Metro Flex ਰਾਈਡਾਂ ਦੀ ਕੀਮਤ Metro ਬੱਸ ਦੀ ਰਾਈਡ ਦੇ ਬਰਾਬਰ ਹੈ। ਜਦੋਂ ਤੁਸੀਂ ਸਵਾਰ ਹੋਵੋ ਤਾਂ ਭੁਗਤਾਨ ਕਰੋ ਜਾਂ ਆਪਣੇ ਡ੍ਰਾਈਵਰ ਨੂੰ ਭੁਗਤਾਨ ਦਾ ਸਬੂਤ ਦਿਖਾਓ।
ਮੌਜੂਦਾ Metro ਕਿਰਾਏ ਅਤੇ ਭੁਗਤਾਨ ਦੇਖੋ
ORCA ਕਾਰਡ
ਇੱਕ ORCA ਕਾਰਡ ਦੀ ਵਰਤੋਂ ਕਰਨ ਨਾਲ ਤੁਸੀਂ Metro Flex ਅਤੇ ਬੱਸਾਂ, Sound Transit Link ਲਾਈਟ ਰੇਲ ਜਾਂ Sounder ਵਿਚਕਾਰ ਟ੍ਰਾਂਸਫਰ ਕਰ ਸਕਦੇ ਹੋ। ਆਪਣੇ ORCA ਕਾਰਡ ਨਾਲ ਆਨ-ਬੋਰਡ ਕਾਰਡ ਰੀਡਰ (ਤੁਹਾਡੇ ਡ੍ਰਾਈਵਰ ਦੇ ਹੈੱਡਰੈਸਟ ਦੇ ਪਿਛਲੇ ਪਾਸੇ ਸਥਿਤ) 'ਤੇ ਟੈਪ ਕਰੋ।
Transit GO Ticket
ਆਪਣੇ ਫ਼ੋਨ 'ਤੇ Transit GO Ticket ਦੀ ਵਰਤੋਂ ਕਰਨ ਨਾਲ ਤੁਸੀਂ Metro Flex ਅਤੇ ਹੋਰ Metro> ਬੱਸਾਂ ਵਿਚਕਾਰ ਟ੍ਰਾਂਸਫਰ ਕਰ ਸਕਦੇ ਹੋ। Link ਲਾਈਟ ਰੇਲ ਅਤੇ Sounder ਟ੍ਰੇਨ ਵਿੱਚ ਟ੍ਰਾਂਸਫਰ ਸ਼ਾਮਲ ਨਹੀਂ ਹਨ। ਡ੍ਰਾਈਵਰ ਨੂੰ ਆਪਣੀ Transit GO Ticket (ਤੁਹਾਡੇ ਫ਼ੋਨ ਐਪ 'ਤੇ) ਦਿਖਾਓ।
Transit GO Ticket ਬਾਰੇ ਹੋਰ ਜਾਣੋ
ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਪ੍ਰੀਪੇਡ ਕਾਰਡ
ਭੁਗਤਾਨ ਸਿਰਫ਼ ਗਾਹਕ ਸੇਵਾ ਏਜੰਟ ਨਾਲ ਫ਼ੋਨ ਰਾਹੀਂ ਜਾਂ Metro Flex ਐਪ ਰਾਹੀਂ ਸਵੀਕਾਰ ਕੀਤਾ ਜਾਂਦਾ ਹੈ। Metro Flex ਐਪ ਵਿੱਚ ਖਾਤੇ ਦੀ ਜਾਣਕਾਰੀ ਦਰਜ ਕਰਕੇ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰੋ।
ਇਹ ਵਿਧੀ ਤੁਹਾਨੂੰ ਬੱਸਾਂ, Link ਲਾਈਟ ਰੇਲ ਜਾਂ Sounder ਵਿੱਚ ਭੁਗਤਾਨ ਕੀਤੇ Metro Flex ਕਿਰਾਏ ਨਾਲ ਟ੍ਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਦੂਜੇ ਸ਼ਬਦਾਂ ਵਿੱਚ, ਤੁਹਾਨੂੰ ਹੋਰ ਆਵਾਜਾਈ ਵਾਹਨਾਂ 'ਤੇ ਯਾਤਰਾ ਲਈ ਦੁਬਾਰਾ ਭੁਗਤਾਨ ਕਰਨ ਦੀ ਲੋੜ ਪਵੇਗੀ।
ਘਟਾਏ ਗਏ ਕਿਰਾਏ
ORCA LIFT ਸਮੇਤ ਸਾਰੇ ਮੌਜੂਦਾ ਕਿੰਗ ਕਾਉਂਟੀ Metro ਦੇ ਘਟਾਏ ਗਏ ਕਿਰਾਏ ਦੇ ਪ੍ਰੋਗਰਾਮਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਬੇਦਾਅਵਾ: ਮਿਆਰੀ Metro ਕਿਰਾਏ ਲਾਗੂ ਹੁੰਦੇ ਹਨ। Metro Flex ਵਾਹਨਾਂ 'ਤੇ ਨਕਦ ਕਿਰਾਏ ਅਤੇ ਕਾਗਜ਼ ਟ੍ਰਾਂਸਫਰ/ਟਿਕਟਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਹਨ। 18 ਸਾਲ ਅਤੇ ਇਸਤੋਂ ਘੱਟ ਉਮਰ ਦੀ ਸਵਾਰੀ Metro Flex ਅਤੇ ਖੇਤਰ ਵਿੱਚ ਹੋਰ ਸਾਰੇ ਆਵਾਜਾਈ 'ਤੇ ਮੁਫਤ ਰਾਈਡ ਕਰਦੇ ਹਨ।
ਪਹੁੰਚਯੋਗਤਾ
ਜੇਕਰ ਤੁਹਾਨੂੰ ਵ੍ਹੀਲਚੇਅਰ ਪਹੁੰਚਯੋਗ ਵਾਹਨ ਦੀ ਲੋੜ ਹੈ, ਹੋਰ ਗਤੀਸ਼ੀਲਤਾ ਸਹਾਇਤਾ ਦੀ ਲੋੜ ਹੈ, ਜਾਂ ਛੋਟੀ ਦੂਰੀ ਤੱਕ ਚੱਲਣ ਵਿੱਚ ਮੁਸ਼ਕਲ ਹੈ, ਤਾਂ ਕਿਰਪਾ ਕਰਕੇ ਆਪਣੇ Metro Flex ਪ੍ਰੋਫਾਈਲ ਦੇ ਅੰਦਰ ਸਾਰੀਆਂ ਲੋੜਾਂ ਨੂੰ ਦਰਸਾਓ। ਜੇਕਰ ਤੁਸੀਂ ਫ਼ੋਨ 'ਤੇ ਰਾਈਡ ਬੁੱਕ ਕਰਦੇ ਹੋ, ਤਾਂ ਗਾਹਕ ਸੇਵਾ ਏਜੰਟ ਨੂੰ ਵੀ ਤੁਹਾਡੀ ਰਾਈਡ ਸਹਾਇਤਾ ਦੀਆਂ ਲੋੜਾਂ ਬਾਰੇ ਦੱਸੋ।
ਕਿਰਪਾ ਕਰਕੇ ਨੋਟ ਕਰੋ, ਹਰੇਕ Metro Flex ਵਾਹਨ ਵਿੱਚ ਕੇਵਲ ਇੱਕ ਵ੍ਹੀਲਚੇਅਰ ਯਾਤਰੀ ਫਿੱਟ ਹੋਵੇਗਾ। ਵ੍ਹੀਲਚੇਅਰ ਰੈਂਪ, ਜੋ ਵਾਹਨ ਦੇ ਪਿਛਲੇ ਹਿੱਸੇ ਵਿੱਚ ਸਥਿਤ ਹੈ, ਨੂੰ 800 ਪੌਂਡ ਤੱਕ ਅਤੇ 36 ਇੰਚ ਚੌੜੀਆਂ ਵ੍ਹੀਲਚੇਅਰਾਂ ਨੂੰ ਅਨੁਕੂਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਆਮਗਾਹਕ ਸਹਾਇਤਾ
Metro ਦੇ ਆਮ ਸਵਾਲਾਂ ਜਾਂ ਟਿੱਪਣੀਆਂ ਲਈ (ਜਿਵੇਂ, ਸੇਵਾ ਫੀਡਬੈਕ ਪ੍ਰਦਾਨ ਕਰਨ ਲਈ, ਯਾਤਰਾ ਦੀ ਯੋਜਨਾ ਜਾਂ ਤੁਹਾਡੇ ORCA ਕਾਰਡ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ), ਕਿਰਪਾ ਕਰਕੇ ਕਿੰਗ ਕਾਉਂਟੀ Metroਨਾਲ ਸੰਪਰਕ ਕਰੋ।
ਫ਼ੋਨ: 206-553-3000
(ਅਨੁਵਾਦ ਸੇਵਾਵਾਾਂ ਉਪਲਬਧ ਹਨ।)
Translate

