Skip to main content
close

KingCounty.gov is an official government website. Here's how you knowexpand_moreexpand_less

account_balance

Official government websites use .gov

Website addresses ending in .gov belong to official government organizations in the United States.

lock

Secure .gov websites use HTTPS

A lock lock or https:// means you've safely connected to the .gov website. Only share sensitive information on official, secure websites.

Metro Flex

Metro Flex ਤਹਾਡੀ ਆਨ-ਡਿਮਾਂਡ ਗੁਆਂਢੀ ਆਵਾਜਾਈ ਸੇਵਾ ਹੈ। ਇੱਕ ਸਧਾਰਨ ਐਪ ਨਾਲ—ਅਤੇ ਸਿਰਫ਼ ਕੁਝ ਟੈਪਾਂ ਨਾਲ—ਤੁਸੀਂ ਸੇਵਾ ਖੇਤਰ ਵਿੱਚ ਕਿਤੇ ਵੀ ਰਾਈਡ ਕਰ ਸਕਦੇ ਹੋ, ਉਹ ਵੀ ਬੱਸ ਦੀ ਟ੍ਰਿਪ ਜਿੰਨੇ ਖਰਚੇ 'ਤੇ। Metro Flex ਤੁਹਾਡੇ ਹੱਥਾਂ ਵਿੱਚ ਇੱਕ ਸੁਵਿਧਾਜਨਕ, ਤੇਜ਼, ਕਿਫਾਇਤੀ ਆਵਾਜਾਈ ਹੈ।

Metro Flex ਕੀ ਹੈ

Metro Flex ਤਹਾਡੀ ਆਨ-ਡਿਮਾਂਡ ਗੁਆਂਢੀ ਆਵਾਜਾਈ ਸੇਵਾ ਹੈ। ਇੱਕ ਸਧਾਰਨ ਐਪ ਨਾਲ—ਅਤੇ ਸਿਰਫ਼ ਕੁਝ ਟੈਪਾਂ ਨਾਲ—ਤੁਸੀਂ ਸੇਵਾ ਖੇਤਰ ਵਿੱਚ ਕਿਤੇ ਵੀ ਰਾਈਡ ਕਰ ਸਕਦੇ ਹੋ, ਉਹ ਵੀ ਬੱਸ ਦੀ ਟ੍ਰਿਪ ਜਿੰਨੇ ਖਰਚੇ 'ਤੇ। Metro Flex ਤੁਹਾਡੇ ਹੱਥਾਂ ਵਿੱਚ ਇੱਕ ਸੁਵਿਧਾਜਨਕ, ਤੇਜ਼, ਕਿਫਾਇਤੀ ਆਵਾਜਾਈ ਹੈ।

  • ਸੁਵਿਧਾਜਨਕ
    Metro Flex ਨੂੰ ਇਹ ਦੱਸਣ ਲਈ ਆਪਣੇ ਫ਼ੋਨ ਦੀ ਵਰਤੋਂ ਕਰੋ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਤੁਹਾਨੂੰ ਥੋੜੀ ਦੂਰੀ 'ਤੇ ਨੇੜਲਾ ਪਿਕਅੱਪ ਟਿਕਾਣਾ ਮਿਲੇਗਾ।
  • ਤੇਜ਼
    ਆਪਣੀ ਰਾਈਡ ਦੀ ਬੁਕਿੰਗ ਕਰਨੀ ਤੇਜ਼ ਅਤੇ ਆਸਾਨ ਹੈ! ਐਪ ਤੁਹਾਨੂੰ ਤੁਹਾਡੇ Metro Flex ਵਾਹਨ ਲਈ ਅਨੁਮਾਨਤ ਪਹੁੰਚਣ ਦਾ ਸਮਾਂ ਭੇਜੇਗੀ।
  • ਕਿਫਾਇਤੀ
    Metro ਬੱਸ ਦੀ ਟ੍ਰਿਪ ਦੇ ਬਰਾਬਰ ਖਰਚੇ 'ਤੇ Metro Flex ਦੀ ਰਾਈਡ ਕਰੋ। ਅਤੇ ਆਪਣੇ ORCA ਕਾਰਡ ਨਾਲ, ਤੁਸੀਂ ਬੱਸ, Sound Transit Link ਲਾਈਟ ਰੇਲ ਜਾਂ Sounder ਤੋਂ ਮੁਫ਼ਤ ਵਿੱਚ ਟ੍ਰਾਂਸਫਰ ਕਰ ਸਕਦੇ ਹੋ।
  • ਯਾਤਰਾ ਵਿਕਲਪ ਸੂਚਨਾਵਾਂ ਸ਼ਾਮਲ ਹੈ।
    ਨਵੀਂ ਐਪ ਹਮੇਸ਼ਾ ਤੁਹਾਡੇ ਪਿਕਅੱਪ ਅਤੇ ਡਰਾਪ-ਆਫ ਪੁਆਇੰਟਾਂ ਦੇ ਆਧਾਰ 'ਤੇ ਤੁਹਾਡੇ ਸਭ ਤੋਂ ਵਧੀਆ ਆਵਾਜਾਈ ਵਿਕਲਪਾਂ ਨੂੰ ਸੂਚੀਬੱਧ ਕਰੇਗੀ - ਭਾਵੇਂ ਇਹ Metro Flex ਰਾਈਡ ਹੋਵੇ, ਬੱਸ ਦੀ ਸਵਾਰੀ ਹੋਵੇ ਜਾਂ ਕੋਈ ਹੋਰ ਆਵਾਜਾਈ ਸੇਵਾ।

Metro Flex ਐਪ ਡਾਊਨਲੋਡ ਕਰੋ

Download the iOS appDownload the app from Google Play

ਘੰਟੇ ਅਤੇ ਸਥਾਨ

Delridge/South Park

ਹਫ਼ਤੇ ਦੇ ਦਿਨ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ

ਹਫ਼ਤੇ ਦੇ ਅੰਤ ਵਿੱਚ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ

Issaquah/Sammamish

ਹਫ਼ਤੇ ਦੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ

ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ

Juanita

ਹਫ਼ਤੇ ਦੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ

ਹਫ਼ਤੇ ਦੇ ਅੰਤ ਵਿੱਚ ਕੋਈ ਸੇਵਾ ਨਹੀਂ

Kent

ਹਫ਼ਤੇ ਦੇ ਦਿਨ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ

ਹਫ਼ਤੇ ਦੇ ਅੰਤ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ

Northshore

ਹਫ਼ਤੇ ਦੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ

ਹਫ਼ਤੇ ਦੇ ਅੰਤ ਵਿੱਚ ਕੋਈ ਸੇਵਾ ਨਹੀਂ

Othello, Rainier Beach/Skyway, Renton Highlands ਅਤੇ Tukwila

ਹਫ਼ਤੇ ਦੇ ਦਿਨ ਸਵੇਰੇ 5 ਵਜੇ ਤੋਂ ਸਵੇਰੇ 1 ਵਜੇ ਤੱਕ

ਸ਼ਨੀਵਾਰ ਸਵੇਰੇ 5 ਵਜੇ ਤੋਂ ਸਵੇਰੇ 1 ਵਜੇ ਤੱਕ

ਐਤਵਾਰ ਸਵੇਰੇ 6 ਵਜੇ ਤੋਂ ਸਵੇਰੇ 12 ਵਜੇ ਤੱਕ

Metro Flex ਛੁੱਟੀਆਂ ਦੀ ਸਮਾਂ ਸਾਰਣੀ

Metro Flex ਨਵੇਂ ਸਾਲ ਦੇ ਦਿਨ, ਮੈਮੋਰੀਅਲ ਦਿਵਸ, ਸੁਤੰਤਰਤਾ ਦਿਵਸ, ਲੇਬਰ ਦਿਹਾੜਾ, ਥੈਂਕਸਗਿਵਿੰਗ ਡੇ, ਅਤੇ ਕ੍ਰਿਸਮਿਸ ਡੇ ਮੌਕੇ 'ਤੇ ਐਤਵਾਰ ਦੀ ਸੇਵਾ ਸਮਾਂ-ਸਾਰਣੀ 'ਤੇ ਕੰਮ ਕਰਦਾ ਹੈ।

ਹੋਰ ਵੇਰਵਿਆਂ ਲਈ Metro ਛੁੱਟੀਆਂ ਦੀ ਸੇਵਾ ਦੇਖੋ।

ਰਾਈਡ ਕਿਵੇਂ ਕਰਨੀ ਹੈ

ਜਦੋਂ ਤੁਸੀਂ Metro Flex ਐਪ ਨਾਲ ਆਪਣੀ ਰਾਈਡ ਬੁੱਕ ਕਰਦੇ ਹੋ, ਤਾਂ ਤੁਹਾਨੂੰ ਯਾਤਰਾ ਦੀ ਸਭ ਤੋਂ ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਵਿੱਚ ਲਾਈਵ ਵਾਹਨ ਟਰੈਕਿੰਗ ਅਤੇ ਹੋਰ ਆਵਾਜਾਈ ਵਿਕਲਪਾਂ ਦੀ ਸੂਚੀ ਸ਼ਾਮਲ ਹੈ।

ਐਪ ਵਿੱਚ

  • ਐਪ ਨੂੰ ਡਾਉਨਲੋਡ ਕਰੋ ਅਤੇ ਆਪਣੀ ਪ੍ਰੋਫਾਈਲ ਸੈਟ ਅਪ ਕਰੋ। ਕਿਸੇ ਵੀ ਗਤੀਸ਼ੀਲਤਾ ਦੀਆਂ ਜ਼ਰੂਰਤਾਂ ਜਾਂ ਵਿਸ਼ੇਸ਼ ਕਿਰਾਏ ਨੂੰ ਦਰਸਾਉਣ ਲਈ ਆਪਣੀ "ਭੁਗਤਾਨ ਕਿਸਮ" (payment type) ਅਤੇ ਫਿਰ "ਕਿਰਾਇਆ/ਸੇਵਾ ਕਿਸਮ" (fare/service type) ਚੁਣੋ।
  • ਤੁਹਾਡੇ ਅਤੇ 4 ਹੋਰ ਯਾਤਰੀਆਂ ਤੱਕ ਰਾਈਡ ਦੀ ਬੇਨਤੀ ਕਰਨ ਲਈ ਐਪ ਖੋਲ੍ਹੋ।
  • ਤੁਹਾਨੂੰ ਪਹੁੰਚਣ ਦਾ ਸਮਾਂ ਅਤੇ ਨਜ਼ਦੀਕੀ ਪਿਕਅੱਪ ਟਿਕਾਣਾ ਪ੍ਰਾਪਤ ਹੋਵੇਗਾ—ਪਿਕਅੱਪ ਅਤੇ ਡ੍ਰਾਪ-ਆਫ 'ਤੇ ਪਹੁੰਚਣ ਲਈ ਥੋੜ੍ਹਾ ਜਿਹਾ ਤੁਰਨ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਡੀਆਂ ਕੋਈ ਗਤੀਸ਼ੀਲਤਾ ਬਾਰੇ ਲੋੜਾਂ ਹਨ ਜਿਨ੍ਹਾਂ ਲਈ ਵ੍ਹੀਲਚੇਅਰ-ਪਹੁੰਚਯੋਗ ਵਾਹਨ ਦੀ ਲੋੜ ਹੈ, ਤਾਂ ਇਸ ਜਾਣਕਾਰੀ ਨੂੰ ਆਪਣੇ Metro Flex ਪ੍ਰੋਫਾਈਲ ਵਿੱਚ ਸ਼ਾਮਲ ਕਰੋ। ਇੱਕ ਪਹੁੰਚਯੋਗ ਵਾਹਨ ਫਿਰ ਤੁਹਾਡੀਆਂ ਸਾਰੀਆਂ ਰਾਈਡਾਂ ਵਾਸਤੇ ਤੁਹਾਡੇ ਲਈ ਸਵੈਚਲਿਤ ਤੌਰ 'ਤੇ ਨਿਰਧਾਰਤ ਕੀਤਾ ਜਾਵੇਗਾ ਅਤੇ ਬਿਲਕੁਲ ਤੁਰਨ ਦੀ ਲੋੜ ਨਹੀਂ ਹੋਵੇਗੀ।

ਫ਼ੋਨ ਰਾਹੀਂ

  • 206-258-7739 'ਤੇ ਗਾਹਕ ਸੇਵਾ ਨੂੰ ਕਾਲ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ।
  • ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਗਤੀਸ਼ੀਲਤਾ ਲੋੜਾਂ, ਅਤੇ ਤੁਸੀਂ ਆਪਣਾ ਕਿਰਾਇਆ ਕਿਵੇਂ ਅਦਾ ਕਰੋਗੇ, ਇਸ ਬਾਰੇ ਜਾਣਕਾਰੀ ਪ੍ਰਦਾਨ ਕਰੋ।
  • ਤੁਹਾਡਾ ਏਜੰਟ ਤੁਹਾਡੀ ਯਾਤਰਾ ਦੇ ਵੇਰਵੇ ਪ੍ਰਦਾਨ ਕਰੇਗਾ, ਜਿਸ ਵਿੱਚ ਪਹੁੰਚਣ ਦਾ ਸਮਾਂ ਅਤੇ ਤੁਹਾਡੇ ਡ੍ਰਾਈਵਰ ਨੂੰ ਕਿੱਥੇ ਮਿਲਣਾ ਹੈ, ਸ਼ਾਮਲ ਹੋਵੇਗਾ।

ਆਨਲਾਈਨ

  • ਆਪਣਾ ਖਾਤਾ ਬਣਾਉਣ ਅਤੇ/ਜਾਂ ਲਾਗ ਇਨ ਕਰਨ ਲਈ metroflex.app.ridewithvia.com 'ਤੇ ਜਾਓ।
  • ਆਪਣਾ ਸ਼ੁਰੂਆਤੀ ਅਤੇ ਸਮਾਪਤੀ ਸਥਾਨ ਦਰਜ ਕਰੋ, ਸਥਾਨਾਂ ਦੀ ਪੁਸ਼ਟੀ ਕਰੋ (ਜਾਂ ਮੈਪ 'ਤੇ ਡਬਲ ਕਲਿੱਕ ਕਰੋ)।
  • ਕਿਸੇ ਵੀ ਗਤੀਸ਼ੀਲਤਾ ਦੀਆਂ ਲੋੜਾਂ ਅਤੇ/ਜਾਂ "1 ਯਾਤਰੀ" (1 Passenger) ਡਰਾਪ ਡਾਊਨ ਦੇ ਅਧੀਨ ਵਾਧੂ ਯਾਤਰੀਆਂ ਨੂੰ ਦਰਸਾਓ।
  • ਯਾਤਰਾ ਦੇ ਵਿਕਲਪਾਂ ਦੀ ਸਮੀਖਿਆ ਕਰੋ ਅਤੇ "ਮੇਰੀ ਰਾਈਡ ਬੁੱਕ ਕਰੋ" (book my ride) ਨੂੰ ਚੁਣੋ।
  • ਤੁਹਾਡਾ ਏਜੰਟ ਤੁਹਾਡੀ ਯਾਤਰਾ ਦੇ ਵੇਰਵੇ ਪ੍ਰਦਾਨ ਕਰੇਗਾ, ਜਿਸ ਵਿੱਚ ਪਹੁੰਚਣ ਦਾ ਸਮਾਂ ਅਤੇ ਤੁਹਾਡੇ ਡ੍ਰਾਈਵਰ ਨੂੰ ਕਿੱਥੇ ਮਿਲਣਾ ਹੈ, ਸ਼ਾਮਲ ਹੋਵੇਗਾ।

ਕਿਰਾਏ ਅਤੇ ਭੁਗਤਾਨ

Metro Flex ਰਾਈਡਾਂ ਦੀ ਕੀਮਤ Metro ਬੱਸ ਦੀ ਰਾਈਡ ਦੇ ਬਰਾਬਰ ਹੈ। ਜਦੋਂ ਤੁਸੀਂ ਸਵਾਰ ਹੋਵੋ ਤਾਂ ਭੁਗਤਾਨ ਕਰੋ ਜਾਂ ਆਪਣੇ ਡ੍ਰਾਈਵਰ ਨੂੰ ਭੁਗਤਾਨ ਦਾ ਸਬੂਤ ਦਿਖਾਓ।

ਮੌਜੂਦਾ Metro ਕਿਰਾਏ ਅਤੇ ਭੁਗਤਾਨ ਦੇਖੋ

ORCA ਕਾਰਡ

ਇੱਕ ORCA ਕਾਰਡ ਦੀ ਵਰਤੋਂ ਕਰਨ ਨਾਲ ਤੁਸੀਂ Metro Flex ਅਤੇ ਬੱਸਾਂ, Sound Transit Link ਲਾਈਟ ਰੇਲ ਜਾਂ Sounder ਵਿਚਕਾਰ ਟ੍ਰਾਂਸਫਰ ਕਰ ਸਕਦੇ ਹੋ। ਆਪਣੇ ORCA ਕਾਰਡ ਨਾਲ ਆਨ-ਬੋਰਡ ਕਾਰਡ ਰੀਡਰ (ਤੁਹਾਡੇ ਡ੍ਰਾਈਵਰ ਦੇ ਹੈੱਡਰੈਸਟ ਦੇ ਪਿਛਲੇ ਪਾਸੇ ਸਥਿਤ) 'ਤੇ ਟੈਪ ਕਰੋ।

ORCA ਕਾਰਡਾਂ ਬਾਰੇ ਹੋਰ ਜਾਣੋ

Transit GO Ticket

ਆਪਣੇ ਫ਼ੋਨ 'ਤੇ Transit GO Ticket ਦੀ ਵਰਤੋਂ ਕਰਨ ਨਾਲ ਤੁਸੀਂ Metro Flex ਅਤੇ ਹੋਰ Metro> ਬੱਸਾਂ ਵਿਚਕਾਰ ਟ੍ਰਾਂਸਫਰ ਕਰ ਸਕਦੇ ਹੋ। Link ਲਾਈਟ ਰੇਲ ਅਤੇ Sounder ਟ੍ਰੇਨ ਵਿੱਚ ਟ੍ਰਾਂਸਫਰ ਸ਼ਾਮਲ ਨਹੀਂ ਹਨ। ਡ੍ਰਾਈਵਰ ਨੂੰ ਆਪਣੀ Transit GO Ticket (ਤੁਹਾਡੇ ਫ਼ੋਨ ਐਪ 'ਤੇ) ਦਿਖਾਓ।

Transit GO Ticket ਬਾਰੇ ਹੋਰ ਜਾਣੋ

ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਪ੍ਰੀਪੇਡ ਕਾਰਡ

ਭੁਗਤਾਨ ਸਿਰਫ਼ ਗਾਹਕ ਸੇਵਾ ਏਜੰਟ ਨਾਲ ਫ਼ੋਨ ਰਾਹੀਂ ਜਾਂ Metro Flex ਐਪ ਰਾਹੀਂ ਸਵੀਕਾਰ ਕੀਤਾ ਜਾਂਦਾ ਹੈ। Metro Flex ਐਪ ਵਿੱਚ ਖਾਤੇ ਦੀ ਜਾਣਕਾਰੀ ਦਰਜ ਕਰਕੇ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰੋ।

ਇਹ ਵਿਧੀ ਤੁਹਾਨੂੰ ਬੱਸਾਂ, Link ਲਾਈਟ ਰੇਲ ਜਾਂ Sounder ਵਿੱਚ ਭੁਗਤਾਨ ਕੀਤੇ Metro Flex ਕਿਰਾਏ ਨਾਲ ਟ੍ਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਦੂਜੇ ਸ਼ਬਦਾਂ ਵਿੱਚ, ਤੁਹਾਨੂੰ ਹੋਰ ਆਵਾਜਾਈ ਵਾਹਨਾਂ 'ਤੇ ਯਾਤਰਾ ਲਈ ਦੁਬਾਰਾ ਭੁਗਤਾਨ ਕਰਨ ਦੀ ਲੋੜ ਪਵੇਗੀ।

ਘਟਾਏ ਗਏ ਕਿਰਾਏ

ORCA LIFT ਸਮੇਤ ਸਾਰੇ ਮੌਜੂਦਾ ਕਿੰਗ ਕਾਉਂਟੀ Metro ਦੇ ਘਟਾਏ ਗਏ ਕਿਰਾਏ ਦੇ ਪ੍ਰੋਗਰਾਮਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ।

ਰਿਆਇਤੀ ਕਿਰਾਏ ਬਾਰੇ ਹੋਰ ਜਾਣੋ

ਬੇਦਾਅਵਾ: ਮਿਆਰੀ Metro ਕਿਰਾਏ ਲਾਗੂ ਹੁੰਦੇ ਹਨ। Metro Flex ਵਾਹਨਾਂ 'ਤੇ ਨਕਦ ਕਿਰਾਏ ਅਤੇ ਕਾਗਜ਼ ਟ੍ਰਾਂਸਫਰ/ਟਿਕਟਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਹਨ। 18 ਸਾਲ ਅਤੇ ਇਸਤੋਂ ਘੱਟ ਉਮਰ ਦੀ ਸਵਾਰੀ Metro Flex ਅਤੇ ਖੇਤਰ ਵਿੱਚ ਹੋਰ ਸਾਰੇ ਆਵਾਜਾਈ 'ਤੇ ਮੁਫਤ ਰਾਈਡ ਕਰਦੇ ਹਨ।

ਪਹੁੰਚਯੋਗਤਾ

ਜੇਕਰ ਤੁਹਾਨੂੰ ਵ੍ਹੀਲਚੇਅਰ ਪਹੁੰਚਯੋਗ ਵਾਹਨ ਦੀ ਲੋੜ ਹੈ, ਹੋਰ ਗਤੀਸ਼ੀਲਤਾ ਸਹਾਇਤਾ ਦੀ ਲੋੜ ਹੈ, ਜਾਂ ਛੋਟੀ ਦੂਰੀ ਤੱਕ ਚੱਲਣ ਵਿੱਚ ਮੁਸ਼ਕਲ ਹੈ, ਤਾਂ ਕਿਰਪਾ ਕਰਕੇ ਆਪਣੇ Metro Flex ਪ੍ਰੋਫਾਈਲ ਦੇ ਅੰਦਰ ਸਾਰੀਆਂ ਲੋੜਾਂ ਨੂੰ ਦਰਸਾਓ। ਜੇਕਰ ਤੁਸੀਂ ਫ਼ੋਨ 'ਤੇ ਰਾਈਡ ਬੁੱਕ ਕਰਦੇ ਹੋ, ਤਾਂ ਗਾਹਕ ਸੇਵਾ ਏਜੰਟ ਨੂੰ ਵੀ ਤੁਹਾਡੀ ਰਾਈਡ ਸਹਾਇਤਾ ਦੀਆਂ ਲੋੜਾਂ ਬਾਰੇ ਦੱਸੋ।

ਕਿਰਪਾ ਕਰਕੇ ਨੋਟ ਕਰੋ, ਹਰੇਕ Metro Flex ਵਾਹਨ ਵਿੱਚ ਕੇਵਲ ਇੱਕ ਵ੍ਹੀਲਚੇਅਰ ਯਾਤਰੀ ਫਿੱਟ ਹੋਵੇਗਾ। ਵ੍ਹੀਲਚੇਅਰ ਰੈਂਪ, ਜੋ ਵਾਹਨ ਦੇ ਪਿਛਲੇ ਹਿੱਸੇ ਵਿੱਚ ਸਥਿਤ ਹੈ, ਨੂੰ 800 ਪੌਂਡ ਤੱਕ ਅਤੇ 36 ਇੰਚ ਚੌੜੀਆਂ ਵ੍ਹੀਲਚੇਅਰਾਂ ਨੂੰ ਅਨੁਕੂਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਨਹੀਂ, ਰਾਈਡਾਂ ਲਈ ਸਿਰਫ਼ ਐਪ ਰਾਹੀਂ ਜਾਂ ਫ਼ੋਨ ਰਾਹੀਂ ਆਨ-ਡਿਮਾਂਡ ਬੇਨਤੀ ਕੀਤੀ ਜਾ ਸਕਦੀ ਹੈ। ਜਦੋਂ ਤੁਸੀਂ ਆਪਣੀ ਸਵਾਰੀ ਬੁੱਕ ਕਰਨੀ ਚਾਹੁੰਦੇ ਹੋ ਤਾਂ ਅੱਗੇ ਦੀ ਯੋਜਨਾ ਬਣਾਓ ਅਤੇ ਪਹੁੰਚਣ ਦੇ ਅਨੁਮਾਨਿਤ ਸਮੇਂ (Estimated Time of Arrival, ETA) ਦੀ ਜਾਂਚ ਕਰੋ। ਜਦੋਂ Metro Flex ਵਾਹਨਾਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ, ਤਾਂ ਉਹਨਾਂ ਨੂੰ ਤੁਹਾਡੇ ਅਤੇ ਤੁਹਾਡੇ ਟਿਕਾਣੇ ਤੱਕ ਪਹੁੰਚਣ ਲਈ ਵਾਧੂ ਸਮਾਂ ਲੱਗੇਗਾ। ਤੁਹਾਡੇ ਧੀਰਜ ਲਈ ਧੰਨਵਾਦ।

ਜੇਕਰ Metro Flex ਦੀ ਮੰਗ ਬਹੁਤ ਜ਼ਿਆਦਾ ਹੈ ਜਾਂ ਟ੍ਰਾਂਜ਼ਿਟ ਇਸ ਯਾਤਰਾ ਨੂੰ ਪੂਰਾ ਕਰਦਾ ਹੈ, ਤਾਂ ਤੁਹਾਡੀ ਸ਼ੁਰੂਆਤੀ ਰਾਈਡ ਬੇਨਤੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ। ਪਰ ਕਿਰਪਾ ਕਰਕੇ ਕੁਝ ਮਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ। ਇੱਕ ਵਾਰ ਜਦੋਂ ਹੋਰ ਸਵਾਰੀਆਂ ਨੇ ਆਪਣੀਆਂ ਯਾਤਰਾਵਾਂ ਪੂਰੀਆਂ ਕਰ ਲਈਆਂ, ਤਾਂ ਤੁਹਾਡੀ ਬੇਨਤੀ ਸਵੀਕਾਰ ਕੀਤੀ ਜਾ ਸਕਦੀ ਹੈ।

ਜੇ ਤੁਸੀਂ ਸੇਵਾ ਖੇਤਰ ਤੋਂ ਬਾਹਰ ਹੋ, Metro Flex ਸੇਵਾ ਰੁੱਝੀ ਹੋਈ ਹੈ ਜਾਂ ਐਪ ਇਹ ਨਿਰਧਾਰਤ ਕਰਦੀ ਹੈ ਕਿ Metro Flex ਤੁਹਾਡੇ ਟਿਕਾਣੇ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ, ਤਾਂ ਹੋਰ ਯਾਤਰਾ ਵਿਕਲਪਾਂ ਨੂੰ ਸੂਚੀਬੱਧ ਕੀਤਾ ਜਾਵੇਗਾ, ਜਿਵੇਂ ਕਿ ਬੱਸ ਅਤੇ Link ਲਾਈਟ ਰੇਲ ਸੇਵਾ।

Metro Flexਨੂੰ ਜਿੰਨਾ ਸੰਭਵ ਹੋ ਸਕੇ ਕੁਸ਼ਲ ਬਣਾਉਣ ਲਈ, ਐਪ ਤੁਹਾਡੇ ਪਿਕਅਪ ਅਤੇ ਡ੍ਰਾਪ-ਆਫ ਸਥਾਨਾਂ ਦੇ ਨੇੜੇ ਸਟਾਪਿੰਗ ਪੁਆਇੰਟਾਂ ਦੀ ਖੋਜ ਕਰਦਾ ਹੈ। ਥੋੜੀ ਦੂਰ ਪੈਦਲ ਚੱਲ ਕੇ, ਤੁਸੀਂ Metro Flex ਵਾਹਨਾਂ ਵਿੱਚ ਆਪਣਾ ਅਤੇ ਹੋਰ ਸਵਾਰੀਆਂ ਦਾ ਲੱਗਣ ਵਾਲਾ ਸਮਾਂ ਘਟਾ ਰਹੇ ਹੋ—ਘੱਟ ਸਮੇਂ ਦਾ ਮਤਲਬ ਹੈ ਜ਼ਿਆਦਾ ਸੇਵਾ!

ਨੋਟ: 10 ਵਜੇ ਤੋਂ ਸਵੇਰੇ 6 ਵਜੇ ਤੱਕ ਸਵਾਰੀ ਕਰਨ ਵਾਲੇ ਕਿਸੇ ਵੀ ਯਾਤਰੀ ਲਈ ਗਤੀਸ਼ੀਲਤਾ ਦੀਆਂ ਲੋੜਾਂ ਵਾਲੇ ਗਾਹਕਾਂ ਲਈ ਪੈਦਲ ਚੱਲਣ ਦੀ ਲੋੜ ਨਹੀਂ ਹੈ। ਆਪਣੇ ਐਪ ਪ੍ਰੋਫਾਈਲ ਦੇ ਅੰਦਰ ਜਾਂ ਫ਼ੋਨ 'ਤੇ ਆਪਣੀਆਂ ਗਤੀਸ਼ੀਲਤਾ ਲੋੜਾਂ ਨੂੰ ਦਰਸਾਉਣਾ ਯਕੀਨੀ ਬਣਾਓ।

ਆਪਣੀ ਰਾਈਡ ਬੇਨਤੀ ਨੂੰ ਦਰਜ ਕਰਨ ਲਈ ਤੁਹਾਨੂੰ ਸਕ੍ਰੀਨ ਦੇ ਹੇਠਾਂ "ਸੈਟ ਡ੍ਰਾਪ-ਆਫ" (Set drop-off) ਬਟਨ 'ਤੇ ਟੈਪ ਕਰਨਾ ਚਾਹੀਦਾ ਹੈ। ਐਪ ਫਿਰ ਤੁਹਾਡੀ ਰਾਈਡ ਲਈ ਪਿਕਅੱਪ ਸਥਾਨ ਅਤੇ ETA (ਆਗਮਨ ਦਾ ਅਨੁਮਾਨਿਤ ਸਮਾਂ) ਦੇ ਨਾਲ ਪੇਸ਼ਕਸ਼ਾਂ ਨੂੰ ਸੂਚੀਬੱਧ ਕਰੇਗਾ। ਤੁਹਾਡੀ ਰਾਈਡ ਦੀਆਂ ਪੇਸ਼ਕਸ਼ਾਂ 30 ਸਕਿੰਟਾਂ ਬਾਅਦ ਸਮਾਪਤ ਹੋ ਜਾਂਦੀਆਂ ਹਨ। ਰਾਈਡ ਨੂੰ ਸਵੀਕਾਰ ਕਰਨ ਲਈ, ਆਪਣਾ ਪਸੰਦੀਦਾ ਵਿਕਲਪ ਚੁਣੋ ਅਤੇ "ਇਹ ਰਾਈਡ ਬੁੱਕ ਕਰੋ" (Book this ride) ਬਟਨ 'ਤੇ ਟੈਪ ਕਰੋ।

Metro Flex ਵਿੱਚ ਵ੍ਹੀਲਚੇਅਰ ਪਹੁੰਚਯੋਗ ਵਾਹਨ ਹਨ। ਜੇਕਰ ਤੁਸੀਂ ਇੱਕ ਸਵਾਰੀ ਹੋ ਜਿਸਨੂੰ ਵ੍ਹੀਲਚੇਅਰ ਪਹੁੰਚਯੋਗ ਵਾਹਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ Metro Flex ਐਪ ਪ੍ਰੋਫਾਈਲ ਵਿੱਚ "ਕਿਰਾਇਆ/ਸੇਵਾ ਕਿਸਮ" (fare/service type) ਸੈਕਸ਼ਨ ਦੇ ਅਧੀਨ ਜਾਂ ਫ਼ੋਨ ਵੱਲੋਂ ਰਾਈਡ ਲਈ ਬੇਨਤੀ ਕਰਨ ਵੇਲੇ ਇਸ ਤਰਜੀਹ ਨੂੰ ਸੈਟ ਕਰੋ।

ਹਾਂ! ਆਪਣੀ ਯਾਤਰਾ ਬੁੱਕ ਕਰਨ ਤੋਂ ਪਹਿਲਾਂ, "ਇਕੱਲੇ ਯਾਤਰਾ ਕਰ ਰਹੇ ਹੋ?" (Traveling alone) ਪ੍ਰੋਂਪਟ ਤੋਂ ਬਾਅਦ "+" ਬਟਨ 'ਤੇ ਟੈਪ ਕਰੋ। "ਬਾਈਕ ਸ਼ਾਮਲ ਕਰੋ" (Add a bike) ਲਈ ਵਿਕਲਪਾਂ ਦੀ ਸੂਚੀ ਹੇਠਾਂ ਸਕ੍ਰੋਲ ਕਰੋ। ਬਾਈਕ ਰੈਕ ਨਾਲ ਲੈਸ ਸਾਡੇ ਵਾਹਨਾਂ ਵਿੱਚੋਂ ਇੱਕ ਨੂੰ ਭੇਜਣ ਲਈ ਇਸ ਵਿਕਲਪ 'ਤੇ ਕਲਿੱਕ ਕਰੋ।

ਤੁਹਾਡੀ Metro Flex ਰਾਈਡ ਨੂੰ ਰੱਦ ਕਰਨ ਲਈ ਕੋਈ ਜੁਰਮਾਨਾ ਨਹੀਂ ਹੈ। ਹਾਲਾਂਕਿ, ਇੱਕ ਯਾਤਰਾ ਰੱਦ ਕਰਨ ਨਾਲ ਹੋਰ ਸਵਾਰੀਆਂ ਲਈ ਬੇਲੋੜੀ ਦੇਰੀ ਹੋ ਸਕਦੀ ਹੈ-ਕਿਰਪਾ ਕਰਕੇ ਰੱਦ ਕਰਨ ਤੋਂ ਬਚੋ ਜਦੋਂ ਤੱਕ ਇਹ ਬਿਲਕੁਲ ਜ਼ਰੂਰੀ ਨਾ ਹੋਵੇ।

ਹਾਂ, ਬੱਚਿਆਂ ਦਾ ਸੁਆਗਤ ਹੈ! ਅਤੇ ਯਾਦ ਰੱਖੋ, 18 ਸਾਲ ਅਤੇ ਇਸਤੋਂ ਘੱਟ ਉਮਰ ਦੇ ਨੌਜਵਾਨ Metro Flex ਅਤੇ ਖੇਤਰ ਵਿੱਚ ਹੋਰ ਸਾਰੀ ਆਵਾਜਾਈ 'ਤੇ ਮੁਫਤ ਰਾਈਡ ਕਰਦੇ ਹਨ। ਕਿਰਪਾ ਕਰਕੇ ਛੋਟੇ ਬੱਚਿਆਂ ਲਈ ਇੱਕ ਕਾਰ ਸੀਟ ਜਾਂ ਬੂਸਟਰ ਸੀਟ ਲਿਆਓ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈ - ਇਹਨਾਂ ਸੁਰੱਖਿਆ ਪਾਬੰਦੀਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਲੋੜ ਨਹੀਂ ਹੈ। ਤੁਹਾਡੀ ਰਾਈਡ ਬੁੱਕ ਕਰਦੇ ਸਮੇਂ ਸਾਰੇ ਬੱਚਿਆਂ ਦੀ, ਉਮਰ ਦੀ ਪਰਵਾਹ ਕੀਤੇ ਬਿਨਾਂ, ਇੱਕ "ਵਾਧੂ ਯਾਤਰੀ" (additional passenger) ਵਜੋਂ ਪਛਾਣ ਕੀਤੀ ਜਾਣੀ ਚਾਹੀਦੀ ਹੈ। ਅਤੇ ਇਕੱਲੇ ਰਾਈਡ ਕਰਨ ਲਈ ਹਰੇਕ ਸਵਾਰੀ ਦੀ ਉਮਰ ਘੱਟੋ-ਘੱਟ 13 ਸਾਲ ਹੋਣੀ ਚਾਹੀਦੀ ਹੈ।

ਸੇਵਾ ਵਾਲੇ ਜਾਨਵਰਾਂ ਦਾ ਬਿਨਾਂ ਪਾਬੰਦੀਆਂ ਦੇ Metro Flex ਵਾਹਨਾਂ ਵਿੱਚ ਰਾਈਡ ਕਰਨ ਲਈ ਸੁਆਗਤ ਹੈ। ਰਾਈਡ ਕਰਨ ਲਈ ਹੋਰ ਕੁੱਤੇ ਅਤੇ ਬਿੱਲੀਆਂ ਏਅਰਲਾਈਨ ਵੱਲੋਂ ਮਨਜ਼ੂਰਸ਼ੁਦਾ ਕੈਰੀਅਰ ਵਿੱਚ ਹੋਣੀਆਂ ਚਾਹੀਦੀਆਂ ਹਨ।

ਜਿਵੇਂ ਕਿ Metro Flexਰਾਈਡ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਹਰੇਕ ਯਾਤਰੀ ਨੂੰ ਨਿੱਜੀ ਚੀਜ਼ਾਂ ਨੂੰ ਇੱਕ ਸਿੰਗਲ ਪੀਸ ਸਮਾਨ ਜਾਂ ਵਾਜਬ ਆਕਾਰ ਦੇ ਬੈਗ ਤੱਕ ਸੀਮਤ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਤੁਹਾਡੀ ਆਈਟਮ ਫਿੱਟ ਨਹੀਂ ਹੁੰਦੀ ਹੈ, ਤਾਂ Metro Flex ਤੁਹਾਡੀ ਰਾਈਡ ਦੀ ਗਰੰਟੀ ਨਹੀਂ ਦੇ ਸਕਦਾ।

ਭਾਵੇਂ Metro Flex ਐਪ ਤੁਹਾਡੇ ਭੁਗਤਾਨ ਦੀ ਵਿਧੀ ਬਾਰੇ ਪੁੱਛਦਾ ਹੈ, ਭੁਗਤਾਨ ਉਦੋਂ ਤੱਕ ਨਹੀਂ ਲਿਆ ਜਾਂਦਾ ਜਦੋਂ ਤੱਕ ਤੁਸੀਂ ਵਾਹਨ ਦੇ ਆਨ-ਬੋਰਡ ਰੀਡਰ ਦੇ ਨਾਲ ਆਪਣੇ ORCA ਕਾਰਡ ਨੂੰ ਟੈਪ ਨਹੀਂ ਕਰਦੇ।

ਚਿੰਤਾ ਨਾ ਕਰੋ—ਤੁਸੀਂ ਅਜੇ ਵੀ Metro Flex ਐਪ ਵਿੱਚ ਆਪਣੀ ਪ੍ਰੋਫਾਈਲ ਸੈਟਿੰਗਾਂ ਨੂੰ ਅੱਪਡੇਟ ਕਰਕੇ ਘੱਟ ਕਿਰਾਏ 'ਤੇ ਯਾਤਰਾ ਕਰ ਸਕਦੇ ਹੋ। ਆਪਣੇ ਕਿਰਾਏ ਦੀ ਕਿਸਮ ਨੂੰ ਚੁਣਨ ਲਈ, ਉੱਪਰ ਖੱਬੇ ਪਾਸੇ "ਮੀਨੂ" ਬਟਨ 'ਤੇ ਟੈਪ ਕਰੋ, ਅਤੇ "ਕਿਰਾਇਆ/ਸੇਵਾ ਕਿਸਮ" (Fare/Service Type) ਨੂੰ ਚੁਣੋ। ਡ੍ਰੌਪਡਾਉਨ ਮੀਨੂੂ ਤੋਂ, ਆਪਣੀ ਸਹੀ ਕਿਰਾਏ ਦੀ ਕਿਸਮ ਚੁਣੋ। ਕਿਉਂਕਿ ਭੁਗਤਾਨ ਬੋਰਡ 'ਤੇ ਹੁੰਦਾ ਹੈ, ਸਾਡੇ ORCA ਕਾਰਡ ਰੀਡਰਾਂ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕੀ ਤੁਹਾਡੇ ਕੋਲ ਘੱਟ ਕਿਰਾਏ ਦਾ ORCA ਕਾਰਡ ਹੈ ਅਤੇ ਉਹ ਤੁਹਾਡੇ ਤੋਂ ਸਹੀ ਘਟਾਇਆ ਗਿਆ ਕਿਰਾਇਆ ਵਸੂਲ ਕਰਨਗੇ, ਭਾਵੇਂ ਰਸੀਦ ਕੁਝ ਵੀ ਕਹੇ।

Metro Flex Access On-Demandਪ੍ਰੀ-ਕੁਆਲੀਫਾਈਡ Access ਗਾਹਕਾਂ ਲਈ ਇੱਕ ਪਾਇਲਟ ਪ੍ਰੋਗਰਾਮ ਹੈ। ਇਹ ਇੱਕ ਨਿਸ਼ਚਿਤ ਸੇਵਾ ਖੇਤਰ ਦੇ ਅੰਦਰ, Metro Flex ਵੈਨਾਂ ਵਿੱਚ ਉਸੇ ਦਿਨ, ਮੰਗ 'ਤੇ ਪਹੁੰਚਯੋਗ ਰਾਈਡਾਂ ਪ੍ਰਦਾਨ ਕਰਦਾ ਹੈ। ਰਾਈਡ ਬੁੱਕ ਕਰਨ ਦੇ ਲਗਭਗ 30 ਮਿੰਟਾਂ ਦੇ ਅੰਦਰ ਸਵਾਰੀਆਂ ਨੂੰ ਚੁੱਕਿਆ ਜਾਂਦਾ ਹੈ, ਅਤੇ ਰਾਈਡਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਪਾਇਲਟ ਫੇਜ਼ ਦੇ ਦੌਰਾਨ, Metro ਚੋਣਵੇਂ Access ਗਾਹਕਾਂ ਨੂੰ Metro Flex Access On-Demand ਦੀ ਅਜ਼ਮਾਇਸ਼ ਕਰਨ ਲਈ ਸੱਦਾ ਦੇਵੇਗੀ।

ਹੋਰ ਜਾਣੋ

expand_less