Skip to main content
King County logo

ਕਿੰਗ ਕਾਊਂਟੀ ਇਨਡੋਰ ਮਾਸਕ ਆਰਡਰ 11 ਮਾਰਚ, 2022 ਨੂੰ ਖਤਮ ਹੋ ਰਿਹਾ ਹੈ।

੧੨ ਮਾਰਚ ਤੋਂ ਸ਼ੁਰੂ ਹੋਣ ਦਾ ਇਸਦਾ ਕੀ ਮਤਲਬ ਹੈ?

ਬਹੁਤ ਸਾਰੀਆਂ ਅੰਦਰੂਨੀ ਜਨਤਕ ਥਾਵਾਂ 'ਤੇ ਹੁਣ ਮਾਸਕ ਦੀ ਲੋੜ ਨਹੀਂ ਪਵੇਗੀ:

  • ਸਕੂਲ, ਬਾਲ-ਸੰਭਾਲ ਸੁਵਿਧਾਵਾਂ, ਅਤੇ ਲਾਇਬਰੇਰੀਆਂ
  • ਰੈਸਟੋਰੈਂਟ ਅਤੇ ਬਾਰ
  • ਪੂਜਾ ਘਰ
  • ਜਿੰਮ, ਮਨੋਰੰਜਨ ਕੇਂਦਰ ਅਤੇ ਇਨਡੋਰ ਅਥਲੈਟਿਕ ਸੁਵਿਧਾਵਾਂ
  • ਕਰਿਆਨੇ ਦੀਆਂ ਦੁਕਾਨਾਂ, ਕਾਰੋਬਾਰ, ਅਤੇ ਪ੍ਰਚੂਨ ਅਦਾਰੇ

ਮਾਸਕ ਅਜੇ ਵੀ ਲੋੜੀਂਦੇ ਹਨ:

  • ਸਿਹਤ-ਦੇਖਭਾਲ ਅਤੇ ਮੈਡੀਕਲ ਸਹੂਲਤਾਂ, ਜਿਸ ਵਿੱਚ ਹਸਪਤਾਲ, ਬਾਹਰੀ ਮਰੀਜ਼, ਦੰਦਾਂ ਦੀਆਂ ਸਹੂਲਤਾਂ ਅਤੇ ਫਾਰਮੇਸੀਆਂ ਸ਼ਾਮਲ ਹਨ
  • ਲੰਮੀ-ਮਿਆਦ ਦੀ ਸੰਭਾਲ ਦੀਆਂ ਸੈਟਿੰਗਾਂ
  • ਸੁਧਾਰਕ ਸੁਵਿਧਾਵਾਂ

ਨਿੱਜੀ ਕਾਰੋਬਾਰ, ਸੰਸਥਾਵਾਂ, ਸਕੂਲ ਅਤੇ ਬਾਲ-ਸੰਭਾਲ ਅਜੇ ਵੀ ਆਪਣੀਆਂ ਖੁਦ ਦੀਆਂ ਮੁਖੌਟੇ ਦੀਆਂ ਲੋੜਾਂ ਨੂੰ ਲਾਗੂ ਕਰਨ ਦੀ ਚੋਣ ਕਰ ਸਕਦੇ ਹਨ। ਕਿਰਪਾ ਕਰਕੇ ਮਾਸਕ ਪਹਿਨਣਾ ਜਾਰੀ ਰੱਖਣ ਲਈ ਲੋਕਾਂ ਦੀਆਂ ਚੋਣਾਂ ਦਾ ਆਦਰ ਕਰੋ।

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਹ ਕਾਰਵਾਈਆਂ ਕਰੋ।

ਸਭ ਤੋਂ ਵਧੀਆ ਸੁਰੱਖਿਆ ਟੀਕੇ ਲਗਾਉਣਾ ਹੈ। ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕ ਹੁਣ ਵਧੇਰੇ ਚੀਜ਼ਾਂ ਸੁਰੱਖਿਅਤ ਤਰੀਕੇ ਨਾਲ ਕਰ ਸਕਦੇ ਹਨ ਅਤੇ ਭਾਈਚਾਰੇ ਵਿੱਚ ਕੋਵਿਡ-19 ਨੂੰ ਘਟਾਉਣ ਵਿੱਚ ਮਦਦ ਕਰ ਰਹੇ ਹਨ।

ਉੱਚ-ਜੋਖਿਮ ਵਾਲੀਆਂ ਸੈਟਿੰਗਾਂ (ਜਿਵੇਂ ਕਿ ਭੀੜ-ਭੜੱਕੇ ਵਾਲੀਆਂ ਥਾਵਾਂ) ਵਿੱਚ ਮਾਸਕ ਪਹਿਨਣਾ ਹਰ ਕਿਸੇ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ। ਉਹਨਾਂ ਲੋਕਾਂ ਦੀ ਰੱਖਿਆ ਕਰਨਾ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ ਜਿੰਨ੍ਹਾਂ ਨੂੰ ਵੈਕਸੀਨ ਤੋਂ ਪੂਰੀ ਸੁਰੱਖਿਆ ਨਹੀਂ ਮਿਲ ਸਕਦੀ, ਜਿਵੇਂ ਕਿ ਛੋਟੇ ਬੱਚੇ ਅਤੇ ਡਾਕਟਰੀ ਅਵਸਥਾਵਾਂ ਵਾਲੇ ਲੋਕ ਜੋ ਵਾਇਰਸ ਨਾਲ ਲੜਨ ਦੇ ਘੱਟ ਯੋਗ ਹੁੰਦੇ ਹਨ।

ਜੇ ਤੁਹਾਡੇ ਕੋਲ ਕੋਵਿਡ-19 ਲੱਛਣ ਹਨ ਜਾਂ ਤੂਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜੋ ਸਕਾਰਾਤਮਕ ਟੈਸਟ ਕਰਦਾ ਹੈ, ਤਾਂ ਟੈਸਟ ਕਰਵਾਓ

ਜੇ ਤੁਸੀਂ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਦੇ ਹੋ ਜਾਂ ਬਿਮਾਰੀ ਤੋਂ ਵਧੇਰੇ ਖ਼ਤਰੇ ਵਿੱਚ ਹੋ, ਤਾਂ ਕੋਵਿਡ-19 ਦਾ ਇਲਾਜ ਜਲਦੀ ਪ੍ਰਾਪਤ ਕਰਨਾ (ਕੇਵਲ ਅੰਗਰੇਜ਼ੀ ਵਿੱਚ ਜਾਣਕਾਰੀ) ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ ਕਿ ਕੀ ਤੁਹਾਡੇ ਲਈ ਇਲਾਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਉਹਨਾਂ ਗਤੀਵਿਧੀਆਂ ਨੂੰ ਛੋਟਾ ਅਤੇ ਬਾਹਰ ਰੱਖੋ ਜਿਹਨਾਂ ਵਿਚੱ ਟੀਕੇ ਨਹੀਂ ਲਗਾਏ ਗਏ ਲੋਕ ਭਾਗ ਲੈਣਗੇ। ਵਾਇਰਸ ਅੰਦਰ ਆਸਾਨੀ ਨਾਲ ਫੈਲਦਾ ਹੈ, ਕਾਰੋਬਾਰ ਅਤੇ ਸੰਸਥਾਵਾਂ ਘਰ ਦੇ ਅੰਦਰ ਚੰਗੀ ਹਵਾ ਦਾ ਪ੍ਰਵਾਹ ਕਰਕੇ ਅਤੇ ਏਅਰ ਫਿਲਟਰਾਂ (ਅੰਗਰੇਜ਼ੀ ਵਿੱਚ ਵੈੱਬਸਾਈਟ) ਦੀ ਵਰਤੋਂ ਕਰਕੇ ਹਵਾ ਵਿੱਚ ਵਾਇਰਸ ਨੂੰ ਘਟਾ ਸਕਦੇ ਹਨ।

ਟੈਸਟ ਟੂ ਟ੍ਰੀਟ – ਇੱਕ ਨਵਾਂ ਪ੍ਰੋਗਰਾਮ ਹੈ ਜੋ ਲੋਕਾਂ ਦੀ ਜਾਂਚ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਜੇਕਰ ਉਹ ਕੋਵਿਡ-19 ਲਈ ਸਕਾਰਾਤਮਕ ਹਨ ਤਾਂ ਤੁਰੰਤ ਮੁਫ਼ਤ ਇਲਾਜ ਤੱਕ ਪਹੁੰਚ ਕਰ ਸਕਦੇ ਹਨ।.

ਜਿਆਦਾ ਜਾਣੋ


Link/share our site at www.kingcounty.gov/covid/punjabi