Skip to main content

ਤੈਰਾਕੀ ਬੀਚ ਦੀ ਜਾਣਕਾਰੀ

ਤੈਰਾਕੀ ਬੀਚ ਦੀ ਜਾਣਕਾਰੀ

“BEACH CLOSED” (ਬੀਚ ਬੰਦ ਹੈ) ਦੇ ਚਿੰਨ੍ਹਾਂ ਦੇ ਅਰਥ:

ਤੈਰਨ ਦੇ ਲਈ ਬੀਚ  ਬੰਦ ਹੈ।
  • ਤੈਰਨ ਦੇ ਲਈ ਬੀਚ ਬੰਦ ਹੈ।
  • ਪਾਣੀ ਵਿੱਚ ਬੈਕਟੀਰਿਆ ਦੇ ਪੱਧਰ ਉੱਚੇ ਹਨ।
  • ਤੈਰਨਾ ਮਨ੍ਹਾਂ ਹੈ।
  • ਪਾਣੀ ਵਿੱਚ ਨਾ ਜਾਓ।
  • ਆਪਣੇ ਬੱਚਿਆਂ ਨੂੰ ਪਾਣੀ ਵਿੱਚ ਨਾ ਜਾਣ ਦਿਓ।

ਬੈਕਟੀਰਿਆ ਦੇ ਉੱਚੇ ਪੱਧਰਾਂ ਦਾ ਮਤਲਬ ਹੈ ਕਿ ਪਾਣੀ ਵਿੱਚ ਕਿਸੇ ਕਿਸਮ ਦਾ ਮਲ-ਮੂਤਰ ਹੈ। ਇਹ ਮਲ-ਮੂਤਰ ਲੋਕਾਂ, ਕੁੱਤਿਆਂ, ਹੰਸਾਂ ਜਾਂ ਦੂਜੇ ਜਾਨਵਰਾਂ ਦਾ ਹੋ ਸਕਦਾ ਹੈ। ਮਲ ਵਿੱਚ ਅਜਿਹੇ ਰੋਗਾਣੂ ਹੋ ਸਕਦੇ ਹਨ ਜਿਨ੍ਹਾਂ ਕਾਰਨ ਲੋਕ ਬਿਮਾਰ ਪੈ ਸਕਦੇ ਹਨ।

ਮਲ-ਮੂਤਰ ਨੂੰ ਪਾਣੀ ਤੋਂ ਬਾਹਰ ਰੱਖੋ।

  • ਤੈਰਨ ਲਈ ਬਣੇ ਬੀਚ ਤੇ ਆਪਣੇ ਕੁੱਤੇ ਨੂੰ ਨਾਲ ਨਾ ਲਿਆਓ। ਤੈਰਨ ਲਈ ਬਣੇ ਜ਼ਿਆਦਾਤਰ ਬੀਚਾਂ ‘ਤੇ ਕੁੱਤਿਆਂ ਨੂੰ ਲਿਆਉਣਾ ਮਨ੍ਹਾਂ ਹੁੰਦਾ ਹੈ।
  • ਬੱਤਖਾਂ ਅਤੇ ਹੰਸਾਂ ਨੂੰ ਖਾਣ ਲਈ ਕੁਝ ਨਾ ਦਿਓ।
  • ਛੋਟੇ ਬੱਚਿਆਂ ਨੂੰ ਤੈਰਨ ਲਈ ਚੰਗੇ ਡਾਇਪਰ ਪਹਿਨਾਓ।
  • ਤੈਰਨ ਤੋਂ ਪਹਿਲਾਂ ਸ਼ਾਵਰ ਲਓ।

ਕਿਹੜੇ ਬੀਚਾਂ ਤੇ ਪਾਣੀ ਦੀ ਜਾਂਚ ਹੁੰਦੀ ਹੈ?

ਕਿੰਗ ਕਾਉਂਟੀ ਬਹੁਤ ਸਾਰੇ ਬੀਚਾਂ ਤੇ ਪਾਣੀ ਦੀ ਜਾਂਚ ਕਰਦੀ ਹੈ। kingcounty.gov/swimbeach ਵਿਖੇ ਇੱਕ ਨਕਸ਼ਾ ਮੌਜੂਦ ਹੈ। ਗਰਮੀਆਂ ਵਿੱਚ ਅਸੀਂ ਹਰ ਹਫ਼ਤੇ, ਆਮ ਤੌਰ ਤੇ ਸੋਮਵਾਰ ਨੂੰ, ਪਾਣੀ ਦੀ ਜਾਂਚ ਕਰਦੇ ਹਾਂ।

ਕਿਹੜੇ ਬੀਚ ਬੰਦ ਕੀਤੇ ਜਾਂਦੇ ਹਨ?

ਜਾਂਚ ਦੇ ਦੋ ਦਿਨ ਬਾਅਦ, ਨਤੀਜੇ kingcounty.gov/swimbeach ਵਿਖੇ ਲਗਾ ਦਿੱਤੇ ਜਾਂਦੇ ਹਨ। ਨਕਸ਼ੇ ਵਿੱਚ ਹਰੇ ਗੋਲਿਆਂ ਵਾਲੇ ਬੀਚ ਖੁੱਲ੍ਹੇ ਬੀਚ ਹਨ ਜਿਨ੍ਹਾਂ ਦੀ ਹਾਲ ਵਿੱਚ ਹੀ ਜਾਂਚ ਕੀਤੀ ਗਈ ਹੈ
ਲਾਲ ਚੌਕੋਰ ਨਿਸ਼ਾਨ ਵਾਲੇ ਬੀਚ ਬੰਦ ਹਨ।

ਬੰਦ ਬੀਚਾਂ ਦੀ ਸੂਚੀ ਸਫ਼ੇ ਦੇ ਸੱਜੇ ਪਾਸੇ ਲਾਲ ਅੱਖਰਾਂ ਵਿੱਚ ਵੀ ਦਿੱਤੀ ਗਈ ਹੈ।
ਬੰਦ ਬੀਚਾਂ ਦੀ ਸੂਚੀ ਸਫ਼ੇ ਦੇ ਸੱਜੇ ਪਾਸੇ ਲਾਲ ਅੱਖਰਾਂ ਵਿੱਚ ਵੀ ਦਿੱਤੀ ਗਈ ਹੈ।
Example: All sampled beaches are open
ਜੇ ਕੋਈ ਵੀ ਬੀਚ ਬੰਦ ਨਹੀਂ ਹੈ ਤਾਂ ਇਹ ਕਹਿੰਦਾ ਹੈ: “All sampled beaches are open.””

ਅਜਿਹੀਆਂ ਥਾਂਵਾਂ ਤੇ ਤੈਰਨ ਬਾਰੇ ਤੁਹਾਡਾ ਕੀ ਖਿਆਲ ਹੈ ਜਿਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ ਹੈ?

ਅਸੀਂ ਸਿਰਫ ਥੋੜ੍ਹੇ ਜਿਹੇ ਅਜਿਹੇ ਤੈਰਨ ਵਾਲੇ ਬੀਚਾਂ ਦੀ ਜਾਂਚ ਕਰ ਪਾਂਦੇ ਹਾਂ ਜੋ ਲੋਕਾਂ ਨੂੰ ਸਭ ਤੋਂ ਵੱਧ ਪਸੰਦ ਹਨ। ਜਿਹੜੇ ਬੀਚਾਂ, ਝੀਲਾਂ ਜਾਂ ਜਲ-ਪ੍ਰਵਾਹਾਂ ਦੇ ਪਾਣੀ ਦੀ ਜਾਂਚ ਨਹੀਂ ਹੋਈ ਹੈ, ਉਹਨਾਂ ‘ਤੇ:

  • ਸਾਵਧਾਨੀ ਵਰਤੋ ਜੇ ਤੁਹਾਨੂੰ ਪਾਣੀ ਵਿੱਚ ਕਾਈ ਤੇ ਫੁਲ ਖਿੜੇ ਹੋਏ ਨਜ਼ਰ ਆਉਂਦੇ ਹਨ। ਕਾਈ ਦੇ ਕੁਝ ਫੁਲ ਜ਼ਹਿਰ ਪੈਦਾ ਕਰ ਸਕਦੇ ਹਨ। www.nwtoxicalgae.org ਵਿਖੇ ਕਾਈ ਬਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਜ਼ਹਿਰ ਦੀ ਜਾਂਚ ਦੇ ਨਤੀਜੇ ਦੇਖੋ।
  • ਸਾਵਧਾਨੀ ਵਰਤੋ ਜੇ ਤੁਹਾਨੂੰ ਪਾਣੀ ਦੇ ਕਿਨਾਰੇ ਮਲ-ਮੂਤਰ ਨਜ਼ਰ ਆਉਂਦਾ ਹੈ ਜਾਂ ਉਸਦੀ ਬਦਬੂ ਆਉਂਦੀ ਹੈ। ਇਸ ਦਾ ਮਤਲਬ ਹੈ ਕਿ ਪਾਣੀ ਵਿੱਚ ਲੋਕਾਂ, ਪਾਲਤੂ ਜਾਨਵਰਾਂ ਜਾਂ ਜੰਗਲੀ ਜਾਨਵਰਾਂ ਦਾ ਮਲ-ਮੂਤਰ ਹੈ।

ਹੋਰ ਉਪਯੋਗੀ ਜਾਣਕਾਰੀ:

expand_less